ਐਚ ਆਰ ਏ ਸਕੂਲ ਦੀ ਵਿਦਿਆਰਥਣ ਨੇ ਸਟੇਟ ਲੈਵਲ ਉੱਤੇ ਗੋਲਡ ਮੈਡਲ ਹਾਸਲ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ 4 ਦਸੰਬਰ 2022 - ਬੀਤੇ ਦਿਨੀਂ ਗੁਰਦਾਸਪੁਰ ਵਿਖੇ ਪੰਜਾਬ ਸਕੂਲ ਗੇਮਜ਼ ਵਿੱਚ ਜਿਮਾਨਸਟਿਕ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਐੱਚ. ਆਰ. ਏ. ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੀ ਨੌਵੀਂ ਕਲਾਸ ਦੀ ਵਿਦਿਆਰਥਣ ਸਹਿਜਪ੍ਰੀਤ ਨੇ ਵੀ ਭਾਗ ਲਿਆ ਤੇ ਜਿਮਾਨਸਟਿਕ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਸਟੇਟ ਲੈਵਲ ਉੱਤੇ ਗੋਲਡ ਮੈਡਲ ਹਾਸਲ ਕੀਤਾ।
ਪ੍ਰਿੰਸੀਪਲ ਸੁਮਨ ਸ਼ੁਕਲਾ ਜੀ ਨੇ ਜੇਤੂ ਵਿਦਿਆਰਥਣ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸਹਿਜਪ੍ਰੀਤ ਕੌਰ ਨੇ ਪਹਿਲਾਂ ਵੀ 14 ਤੋਂ 17 ਅਕਤੂਬਰ ਨੂੰ ਮੁਹਾਲੀ ( ਚੰਡੀਗੜ੍ਹ) ਵਿਖੇ ਹੋਏ ਸਟੇਟ ਲੈਵਲ ਉੱਤੇ ਜਿਮਾਨਸਟਿਕ ਮੁਕਾਬਲੇ ਵਿੱਚੋਂ ਸਿਲਵਰ ਮੈਡਲ ਤੇ 7000 ਦਾ ਕੈਸ਼ ਪ੍ਰਾਈਜ ਜਿੱਤਿਆ ਸੀ ਤੇ ਹੁਣ ਫਿਰ ਸਟੇਟ ਲੈਵਲ ਉੱਤੇ ਗੋਲਡ ਮੈਡਲ ਪ੍ਰਾਪਤ ਆਪਣੇ ਮਾਤਾ ਪਿਤਾ ਤੇ ਆਪਣੇ ਸਕੂਲ ਦੇ ਨਾਂ ਨੂੰ ਚਾਰ ਚਾਂਦ ਲਾ ਦਿੱਤੇ ਹਨ।ਇਸ ਮੌਕੇ ਉੱਤੇ ਸਕੂਲ ਦੇ ਚੇਅਰਮੈਨ ਸ੍ਰੀਮਾਨ ਹੀਰਾਮਨੀ ਅਗਰਵਾਲ ਜੀ, ਸ੍ਰੀਮਾਨ ਸੱਤਿਆ ਸੇਨ ਜੀ ਅਤੇ ਮੈਡਮ ਨੀਲੋਫਰ ਜੀ ਨੇ ਗੋਲਡ ਮੈਡਲ ਜੇਤੂ ਵਿਦਿਆਰਥਣ ਸਹਿਜਪ੍ਰੀਤ ਕੌਰ, ਉਸ ਦੇ ਮਾਤਾ- ਪਿਤਾ ਅਤੇ ਕੋਚ ਅਜੈ ਸਰ ਨੂੰ ਸੁੱਭਕਾਮਨਾਵਾਂ ਦਿੱਤੀਆਂ।