ਪਾਵਰਕਾਮ ਨੇ ਰਾਜਿੰਦਰ ਕੁਮਾਰ ਨੂੰ ਮੁੱਖ ਲੇਖਾ ਅਫਸਰ ਟੂ ਡਾਇਰੈਕਟਰ ਵਿੱਤ ਵਜੋਂ ਦਿੱਤੀ ਤਰੱਕੀ
ਜੀ ਐਸ ਪੰਨੂ
ਪਟਿਆਲਾ, 3 ਦਸੰਬਰ 2022:
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਨੇ ਇਕ ਹੁਕਮ ਜਾਰੀ ਕਰਕੇ ਰਾਜਿੰਦਰ ਕੁਮਾਰ ਐਡੀਸਨਲ ਮੁੱਖ ਲੇਖਾ ਅਫਸਰ ਮਾਲ ਨੂੰ ਤਰੱਕੀ ਦੇ ਕੇ ਮੁੱਖ ਲੇਖਾ ਅਫਸਰ ਟੂ ਡਾਇਰੈਕਟਰ ਵਿੱਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤਾਇਨਾਤ ਕੀਤਾ ਹੈ। ਰਾਜਿੰਦਰ ਕੁਮਾਰ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ ਲਿਆ ਹੈ। ਇਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡੀ ਪੀ ਆਰ ਓ ਤੇ ਹੋਰ ਅਧਿਕਾਰੀਆਂ, ਕਰਮਚਾਰੀਆਂ ਵੱਲੋਂ ਉਹਨਾਂ ਨੂੰ ਬੁੱਕੇ ਭੇਂਟ ਕਰਕੇ ਵਧਾਈਆਂ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ।