ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਿਹਾ ਸੀ ਗਲਤੀ ਨਾਲ ਲੈ ਆਇਆ ਲਸੰਸੀ ਹਥਿਆਰਾਂ ਦੀਆਂ ਗੋਲੀਆਂ
ਰੋਹਿਤ ਗੁਪਤਾ
ਗੁਰਦਾਸਪੁਰ 2 ਦਸੰਬਰ 2022 - ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਉਸ ਵੇਲੇ ਸ਼ਸ਼ੋਪੰਜ ਵਿੱਚ ਪੈ ਗਏ ਜਦੋਂ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਦੇ ਰਸਤੇ ਪਾਕਿਸਤਾਨ ਜਾ ਕੇ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਲਈ ਜਾਣ ਵਾਲੇ ਇਕ ਐਨ ਆਰ ਆਈ ਕੋਲੋ ਤਲਾਸ਼ੀ ਦੌਰਾਨ 32 ਬੋਰ ਦੇ ਚਾਰ ਜਿੰਦਾ ਕਾਰਤੂਸ ਅਤੇ ਇਕ ਖਾਲੀ ਖੋਲ੍ਹ ਬਰਾਮਦ ਹੋਇਆ।
ਬੀ ਐਸ ਐਫ ਦੇ ਡੀ ਆਈ ਜੀ ਪ੍ਰਭਾਕਰ ਜੋਸ਼ੀ ਅਨੁਸਾਰ ਕਰਤਾਰਪੁਰ ਕੋਰੀਡੋਰ ਦੀ ਆਈ ਪੀ ਸੀ ਵਿੱਚ ਮਜੂਦ ਬੀ ਐਸ ਐਫ ਦੇ ਜਵਾਨਾਂ ਨੂੰ ਤਲਾਸ਼ੀ ਦੌਰਾਨ ਇਹ ਕਾਰਤੂਸ ਹਰਪਾਲ ਸਿੰਘ ਐਨ ਆਰ ਆਈ ਕੋਲੋ ਬਰਾਮਦ ਹੋਏ ।ਇਹ ਐਨ ਆਰ ਆਈ ਜਿਲਾ ਮੋਗਾ ਦੇ ਪਿੰਡ ਬੁੱਟਰ ਕਲਾਂ ਨਾਲ ਸੰਬੰਧਿਤ ਹੈ ਫਿਲਹਾਲ ਇਹ ਕਨੈਡਾ ਵਿਚ ਰਹਿੰਦਾ ਹੈ। ਬੀ ਐਸ ਐਫ ਅਧਿਕਾਰੀਆਂ ਵੱਲੋਂ ਇਸਨੂੰ ਇਸਦੇ ਕਾਗਜ਼ਾਤ ਸਮੇਤ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ, ਜਿਥੇ ਇਸਦੀ ਜਾਂਚ ਤੋਂ ਬਾਅਦ ਇਸ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਕਿਉਂਕਿ ਪੁੱਛਗਿੱਛ ਦੌਰਾਨ ਇਸਨੇ ਦੱਸਿਆ ਸੀ ਕਿ ਇਹ ਕਾਰਤੂਸ ਉਸਦੇ ਬੈਗ ਵਿਚ ਗਲਤੀ ਨਾਲ ਆ ਗਏ ਸੀ।
ਦੂਜੇ ਪਾਸੇ ਜਦੋਂ ਇਸ ਬਾਰੇ ਐਸ ਐਚ ਓ ਡੇਰਾ ਬਾਬਾ ਨਾਨਕ ਦਿਲਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਤਨੀ ਕੈਂਸਰ ਦੀ ਮਰੀਜ਼ ਸੀ ਅਤੇ ਉਸਦਾ ਅਪਰੇਸ਼ਨ ਹੋਇਆ ਸੀ ਜਿਸ ਕਾਰਨ ਉਸ ਨੇ ਵਹੀਲਚੇਅਰ ਤੇ ਦਰਸ਼ਨ ਕਰਨ ਲਈ ਜਾਣਾ ਸੀ। ਵੈਰੀਫਿਕੇਸ਼ਨ ਤੋਂ ਬਾਅਦ ਦੋਹਾਂ ਪਤੀ ਪਤਨੀ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਦੀ ਇਜਾਜ਼ਤ ਦੇ ਕੇ ਦੇ ਦਿੱਤੀ ਗਈ ਅਤੇ ਦਰਸ਼ਨ ਕਰਕੇ ਕਰਕੇ ਵਾਪਸ ਆਉਣ ਤੋਂ ਬਾਅਦ ਵੀ ਪੁਲਿਸ ਵੱਲੋਂ ਵਿਅਕਤੀ ਪਾਸੋਂ ਪੁੱਛਗਿੱਛ ਕੀਤੀ ਗਈ ਸੀ ਜਿਸ ਵਿੱਚ ਇਹੋ ਤੱਥ ਸਾਹਮਣੇ ਆਇਆ ਹੈ ਕਿ ਇਹ ਕਾਰਤੂਸ ਵਿਅਕਤੀ ਦੇ ਲਸੰਸੀ ਹਥਿਆਰ ਦੇ ਹੀ ਹਨ ਜੋ ਗਲਤੀ ਨਾਲ ਉਨ੍ਹਾਂ ਦੇ ਸਮਾਨ ਵਿਚ ਆ ਗਏ ਸਨ।