ਸੰਗਰੂਰ ਵਿਖੇ ਮਜ਼ਦੂਰਾਂ 'ਤੇ ਕੀਤੇ ਗਏ ਪੁਲਿਸ ਲਾਠੀਚਾਰਜ ਦੀ ਇਫਟੂ ਵਲੋਂ ਸਖਤ ਨਿੰਦਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 30 ਨਵੰਬਰ,2022 - ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ) ਪੰਜਾਬ ਨੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਧਰਨਾ ਦੇ ਰਹੇ ਮਜਦੂਰਾਂ ਉੱਤੇ ਕੀਤੇ ਗਏ ਪੁਲਿਸ ਲਾਠੀਚਾਰਜ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਆਖਿਆ ਹੈ ਕਿ ਇਸ ਪੁਲਿਸ ਲਾਠੀਚਾਰਜ ਨਾਲ ਮਾਨ ਸਰਕਾਰ ਦਾ ਮਜਦੂਰ ਵਿਰੋਧੀ ਜਾਲਮਾਨਾਂ ਚਿਹਰਾ ਨੰਗਾ ਹੋ ਗਿਆ ਹੈ।
ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਮਜਦੂਰ ਜਥੇਬੰਦੀਆਂ ਨਾਲ ਸਮਾਂ ਰੱਖਕੇ ਵੀ ਨਹੀਂ ਮਿਲ ਰਹੇ ਜਿਸ ਕਾਰਨ ਮਜਦੂਰਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਆਪਣੀਆਂ ਮੰਗਾਂ ਲਈ ਧਰਨੇ ਲਾਉਣਾ ਮਜਦੂਰਾਂ ਦਾ ਸੰਵਿਧਾਨਕ ਅਤੇ ਜਮਹੂਰੀ ਹੱਕ ਹੈ।ਇਸ ਲਾਠੀਚਾਰਜ ਨਾਲ ਮਜਦੂਰਾਂ ਦਾ ਮਾਨ ਸਰਕਾਰ ਰੋਹ ਹੋਰ ਵੀ ਭਖੇਗਾ।