ਮੋਗਾ ਗੋਲੀ ਕਾਂਡ ਦੀ 50ਵੀਂ ਵਰ੍ਹੇਗੰਢ 6 ਅਕਤੂਬਰ ਨੂੰ ਰੀਗਲ ਸਿਨੇਮਾ ਮੋਗਾ ਵਿਖੇ ਮਨਾਈ ਜਾਵੇਗੀ
ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ 4 ,ਅਕਤੂਬਰ 2022 - ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਮੋਗਾ ਵਿਖੇ ਮਨਾਈ ਜਾ ਰਹੀ 'ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਦੀ 50ਵੀਂ ਵਰੇਗੰਢ' ਦੇ ਸੰਬੰਧ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਕੁੱਸਾ( ਮੋਗਾ ) ਵਿੱਚ ਮੀਟਿੰਗ ਕੀਤੀ ਗਈ। ਪੈ੍ਸ ਬਿਆਨ ਜਾਰੀ ਕਰਦਿਆਂ ਨੌਜਵਾਨ ਆਗੂ ਗੁਰਮੁਖ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੀਆਂ ਜੜ੍ਹਾਂ 5 ਅਕਤੂਬਰ 1972 ਨੂੰ ਮੋਗਾ ਵਿਖੇ ਹੋਏ ਗੋਲੀ ਕਾਂਡ 'ਚ ਲੱਗੀਆਂ ਹੋਈਆਂ ਹਨ ਕਿਉਂਕਿ ਮੋਗਾ ਗੋਲੀ ਕਾਂਡ ਨੇ ਉਸ ਸਮੇਂ ਹਾਕਮਾਂ ਵੱਲੋਂ ਲੋਕਾਂ 'ਤੇ ਢਾਹੇ ਜਾ ਰਹੇ ਜਬਰ ਖ਼ਿਲਾਫ਼ ਲੋਕਾਂ 'ਚ ਮੌਜੂਦ ਰੋਸ ਨੂੰ ਸਹੀ ਮੂਹਾ ਦਿਤਾ ਸੀ ਇਸ ਕਰਕੇ ਮੋਗਾ ਗੋਲੀ ਕਾਂਡ ਦੀ ਵਿਸ਼ੇਸ਼ ਮਹੱਤਤਾ ਹੈ।
ਉਨ੍ਹਾਂ ਕਿਹਾ ਕਿ ਮੋਗਾ ਗੋਲੀ ਕਾਂਡ ਦੀ 50ਵੀਂ ਵਰ੍ਹੇਗੰਢ 6 ਅਕਤੂਬਰ ਨੂੰ ਮੋਗਾ ਰੀਗਲ ਸਿਨੇਮਾ ਵਿਖੇ ਮਨਾਈ ਜਾਵੇਗੀ ਅਤੇ ਵਿਦਿਆਰਥੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ । ਮੀਟਿੰਗ ਵਿੱਚ ਮੋਗਾ ਗੋਲੀ ਕਾਂਡ ਦੀ 50ਵੀਂ ਵਰੇਗੰਢ ਦੇ ਵਿੱਚ 6 ਅਕਤੂਬਰ ਨੂੰ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਮੋਗਾ ਵਿਖੇ ਜਾਣ ਦਾ ਸੱਦਾ ਦਿੱਤਾ ਜਾਵੇਗਾ। ਇਸ ਮੀਟਿੰਗ ਵਿੱਚ ਸੁਖਵਿੰਦਰ ਸਿੰਘ, ਗੁਰਜੰਟ ਸਿੰਘ,ਜੱਗਾ ਤੋਂ ਇਲਾਵਾ ਹੋਰ ਨੌਜਵਾਨ ਅਤੇ ਵਿਦਿਆਰਥੀ ਸ਼ਾਮਲ ਸਨ।