ਚੀਫ ਸੈਕਟਰੀ ਨੇ Administrative ਸੈਕਟਰੀਆਂ ਤੇ ਸਖਤੀ-ਦੇਖੋ ਕੀ ਕੀਤੇ ਹੁਕਮ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 4 ਅਕਤੂਬਰ 2022- ਪੰਜਾਬ ਦੇ ਚੀਫ਼ ਸੇਕਟਰੀ ਨੇ Administrative ਸੈਕਟਰੀਆਂ ਤੇ ਸਖਤੀ ਰੁਖ ਅਪਣਾਉਂਦੇ ਹੋਏ ਕਿਹਾ ਹੈ ਕਿ, ਪੂਰਵ-ਪ੍ਰਵਾਨਗੀ ਤੋਂ ਬਿਨ੍ਹਾਂ ਕੋਈ ਵੀ ਪ੍ਰਬੰਧਕੀ ਸਕੱਤਰ ਆਪਣਾ ਹੈੱਡਕੁਆਰਟਰ ਸਟੇਸ਼ਨ ਨਹੀਂ ਛੱਡੇਗਾ।
ਚੀਫ਼ ਸੈਕਟਰੀ ਨੇ ਜਾਰੀ ਹੁਕਮ ਵਿਚ ਕਿਹਾ ਹੈ ਕਿ, ਇਹ ਵੀ ਦੇਖਣ ਵਿੱਚ ਆਇਆ ਹੈ ਕਿ, ਕੁੱਝ Administrative ਸੈਕਟਰੀ ਛੁੱਟੀ ਵਾਲੇ ਦਿਨ ਸਟੇਸ਼ਨ ਤੇ ਮੌਜੂਦ ਨਹੀਂ ਹੁੰਦੇ ਅਤੇ ਬਿਨ੍ਹਾਂ ਛੁੱਟੀ ਪ੍ਰਵਾਨ ਕਰਵਾਏ ਹੀ ਸਟੇਸ਼ਨ ਛੱਡ ਜਾਂਦੇ ਹਨ। ਇਸ ਲਈ ਸਮੂਹ Administrative ਸੈਕਟਰੀਆਂ ਨੂੰ ਲਿਖਿਆ ਜਾਂਦਾ ਹੈ ਕਿ, ਉਹ ਨਿਮਨ-ਹਸਤਾਖ਼ਰ ਦੀ ਪੂਰਵ ਪ੍ਰਵਾਨਗੀ ਤੋਂ ਬਿਨ੍ਹਾਂ ਕੋਈ ਵੀ Administrative ਸੈਕਟਰੀ ਆਪਣਾ ਹੈੱਡਕੁਆਰਟਰ/ਸਟੇਸ਼ਨ ਨਾ ਛੱਡੇ।
ਇਸ ਤੋਂ ਇਲਾਵਾ ਦਫ਼ਤਰ ਸਕੱਤਰ ਵਲੋਂ ਜਾਰੀ ਕੀਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ, ਮੁੱਖ ਸਕੱਤਰ ਪੰਜਾਬ ਦੀਆਂ ਮੀਟਿੰਗਾਂ ਦੀ ਕਾਰਵਾਈ ਨਿਮਨ-ਹਸਤਾਖ਼ਰ ਤੋਂ ਪ੍ਰਵਾਨ ਕਰਵਾਉਣ ਤੋਂ ਪਹਿਲਾਂ ਕੁੱਝ ਪ੍ਰਬੰਧਕੀ ਸਕੱਤਰਾਂ ਵਲੋਂ ਇਨ੍ਹਾਂ ਖਰੜਿਆਂ ਨੂੰ ਆਪ ਨਿੱਜੀ ਤੌਰ ਤੇ ਪੜ੍ਹ ਕੇ ਅਤੇ ਚੰਗੀ ਤਰ੍ਹਾ ਘੋਖ ਕੇ ਨਹੀਂ ਭੇਜਿਆ ਜਾਂਦਾ।
ਇਸ ਕਾਰਨ ਇਨਾਂ Minutes of meeting ਦੀ ਸੋਧ ਕਰਨ ਵਿੱਚ ਹੀ ਦਫ਼ਤਰ ਦਾ ਕੀਮਤੀ ਸਮਾਂ ਅਜਾਈਂ ਵਿਅਰਥ ਹੋ ਜਾਂਦਾ ਹੈ। ਇਸ ਲਈ ਸਮੂਹ Administrative ਸੈਕਟਰੀਆਂ ਨੂੰ ਲਿਖਿਆ ਜਾਂਦਾ ਹੈ ਕਿ, ਭਵਿੱਖ ਵਿਚ ਕਿਸੇ ਵੀ ਮੀਟਿੰਗ ਦੀ ਕਾਰਵਾਈ ਦਾ ਖਰੜਾ ਆਪਣੇ ਪੱਧਰ ਤੇ ਪੂਰੀ ਤਰ੍ਹਾ ਘੋਖ ਕੇ ਨਿਮਨ ਹਸਤਾਖਰ ਨੂੰ ਪ੍ਰਵਾਨਗੀ ਲਈ ਭੇਜਿਆ ਜਾਵੇ।