ਭਗਵੰਤ ਮਾਨ ਨੇ ਭਰੋਸੇ ਦਾ ਵੋਟ ਜਿੱਤਿਆ; ਸਪੀਕਰ ਵੱਲੋਂ ਦਾਅਵਾ 93 ਵੋਟਾਂ ਹੱਕ ਚ ਪਈਆਂ, ਇਆਲੀ ਨੇ ਕੀਤਾ ਖੰਡਨ, ਕਿਹਾ ਮੈਂ ਨਹੀਂ ਹੱਕ 'ਚ ਵੋਟ ਪਾਈ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 3 ਅਕਤੂਬਰ 2022- ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖ਼ਰੀ ਦਿਨ ਭਗਵੰਤ ਮਾਨ ਸਰਕਾਰ ਦੇ ਵੱਲੋਂ ਭਰੋਸੇ ਦਾ ਵੋਟ ਜਿੱਤ ਲਿਆ ਗਿਆ। ਬੇਸ਼ੱਕ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦਾਅਵਾ ਕੀਤਾ ਕਿ, ਵਿਧਾਨ ਸਭਾ ਵਿੱਚ ਮੌਜ਼ੂਦ 93 ਵਿਧਾਇਕਾਂ ਨੇ ਮਤੇ ਦੇ ਹੱਕ 'ਚ ਵੋਟ ਪਾਈ।
ਜਦੋਂਕਿ ਮਤੇ ਦਾ ਵਿਰੋਧ ਕਰਨ ਵਾਲੇ ਮਨਪ੍ਰੀਤ ਸਿੰਘ ਇਆਲੀ ਨੇ ਬਾਬੂਸ਼ਾਹੀ ਨਾਲ ਫ਼ੋਨ ਤੇ ਗੱਲਬਾਤ ਦੌਰਾਨ ਕਿਹਾ ਕਿ, ਅਸੀਂ ਮਤੇ ਦੇ ਖਿਲਾਫ਼ ਬੋਲੇ ਹਾਂ ਅਤੇ ਹੱਕ ਵਿਚ ਵੋਟ ਨਹੀਂ ਪਾਈ ਅਤੇ ਨਾ ਹੀ ਬਸਪਾ ਵਿਧਾਇਕ ਨੇ ਭਰੋਸਗੀ ਮਤੇ ਦੇ ਹੱਕ ਵਿਚ ਵੋਟ ਨਹੀਂ ਪਾਈ ਹੈ ਅਤੇ ਸਪੀਕਰ ਨੂੰ ਬਕਾਇਦਾ ਲਿਖ ਕੇ ਦਿੱਤਾ ਹੈ।
ਜਿਸ ਦੀ ਕਾਪੀ ਬਾਬੂਸ਼ਾਹੀ ਦੇ ਕੋਲ ਹੈ।