ਹਲਕਾ ਮਾਲੇਰਕੋਟਲਾ ਦੇ ਪਿੰਡ ਭੂਦਨ ਦੀ ਹੋਈ ਬੱਲੇ ਬੱਲੇ ਜ਼ਿਲ੍ਹੇ ਵਿੱਚੋਂ ਆਇਆ ਪਹਿਲੇ ਨੰਬਰ ਤੇ
ਜਿਲ੍ਹੇ ਦੇ ਸਭ ਤੋਂ ਸਾਫ ਸੁਥਰੇ ਪਿੰਡ ਵਜੋਂ 1 ਲੱਖ ਰੁਪਏ ਦੀ ਨਗਦ ਰਾਸ਼ੀ ਕੈਬਨਿਟ ਮੰਤਰੀ ਬ੍ਰਹਮ ਸੰਕਰ ਜਿੰਪਾ ਤੇ ਜੈ ਕ੍ਰਿਸ਼ਨ ਰੋੜੀ ਤੋ ਕੀਤਾ ਇਨਾਮ ਵਜੋਂ ਪ੍ਰਾਪਤ
ਪ੍ਰਾਪਤੀ ਦਾ ਸਿਹਰਾ ਗਰਾਮ ਪੰਚਾਇਤ ਤੇ ਸੂਝਵਾਨ ਪਿੰਡ ਦੇ ਨਿਵਾਸੀਆਂ ਦੀ ਬਦੌਲਤ --ਚੇਅਰਮੈਨ ਕਰਮਜੀਤ ਸਿੰਘ ਭੂਦਨ /ਸਰਪੰਚ ਸਰਪੰਚ ਕਰਮਜੀਤ ਕੌਰ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 03 ਅਕਤੂਬਰ 2022 (ਇਸਮਾਈਲ ਏਸ਼ੀਆ): ਮਾਨਯੋਗ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਰਾਸ਼ਟਰ ਪਿਤਾ ਮਾਹਤਮਾ ਗਾਂਧੀ ਜੀ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਵਿੱਚ ਵੱਖ-ਵੱਖ ਜਿਲਿਆ ਦੀਆਂ ਗ੍ਰਾਮ ਪੰਚਾਇਤਾਂ ਵਲੋਂ ਭਾਗ ਲਿਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਮਾਨਯੋਗ ਸ਼੍ਰੀ ਬ੍ਰਹਮ ਸੰਕਰ ਸ਼ਰਮਾਂ ਜਿਪਾ ਕੈਬਨਿਟ ਮੰਤਰੀ ਮਾਲ,ਮੁੜ ਵਸੇਬਾ ਅਤੇ ਆਫਤ ਪ੍ਰਬੰਧਨ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਮਾਨਯੋਗ ਸ਼੍ਰੀ ਜੈ ਕ੍ਰਿਸ਼ਨ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਵਲੋਂ ਮਾਲੇਰਕੋਟਲਾ ਬਲਾਕ ਦੇ ਪਿੰਡ ਭੂਦਨ ਗ੍ਰਾਮ ਪੰਚਾਇਤ ਨੂੰ ਮੇਰਾ ਪਿੰਡ ਮੇਰੀ ਜਿੰਮੇਵਾਰੀ ਤਹਿਤ ਜਿਲੇ ਦੇ ਸਭ ਤੋਂ ਸਾਫ ਸੁਥਰੇ ਪਿੰਡ ਵਜੋਂ 1 ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੋਂ ਵਜੋਂ ਸ਼ਿਰਕਤ ਕੀਤੀ ਗਈ।ਇਸ ਮੌਕੇ ਤੇ ਗ੍ਰਾਮ ਪੰਚਾਇਤ ਪਿੰਡ ਭੂਦਨ ਦੀ ਸਰਪੰਚ ਸ੍ਰੀਮਤੀ ਕਰਮਜੀਤ ਕੌਰ,ਚੇਅਰਮੈਨ ਬਲਾਕ ਸਮਤੀ ਸ. ਕਰਮਜੀਤ ਸਿੰਘ, ਪੰਚ ਦਰਸ਼ਨਾ, ਹਰਮੇਸ਼ ਕੁਮਾਰ,ਪੰਚ ਗੁਰਮੀਤ ਕੌਰ, ਗੁਰਪ੍ਰੀਤ ਸਿੰਘ,ਪੰਚ ਸਾਰੋਂ, ਪੰਚ ਮਨਜੀਤ ਕੌਰ, ਪੰਚ ਬਲਦੇਵ ਸਿੰਘ, ਪੰਚ ਪ੍ਰਕਾਸ਼ ਸਿੰਘ, ਸੁਲੇਮਾਨ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਸ.ਡੀ.ਓ. ਸ੍ਰੀ ਹਨੀ ਗੁਪਤਾ, ਜੂਨੀਅਰ ਇੰਜੀਨਿਅਰ ਤਲਵਿੰਦਰ ਸਿੰਘ, ਜੂਨੀਅਰ ਇੰਜੀਨਿਅਰ ਜਿੰਮੀ ਖਾਨ, ਬਲਾਕ ਕੁਆਰਡੀਨੇਟਰ ਸ੍ਰੀਮਤੀ ਗੁਰਜੀਤ ਕੌਰ, ਬਲਾਕ ਕੁਆਰਡੀਨੇਟਰ ਸ੍ਰੀਮਤੀ ਸੁਨਦੀਪ ਕੌਰ ਹਾਜਰ ਸਨ।
ਇਸ ਸਬੰਧੀ ਹੋਈ ਗੱਲਬਾਤ ਦੌਰਾਨ ਪਿੰਡ ਦੀ ਸਰਪੰਚ