Breaking: ਧਾਰੀਵਾਲ ਥਾਣੇ 'ਚੋਂ ਨੌਜਵਾਨ SLR ਖੋਹ ਕੇ ਫਰਾਰ, SLR ਖੋਹਣ ਵਾਲੇ ਨੇ ਲਾਈਵ ਹੋ ਕੇ ਦੱਸਿਆ ਮਾਮਲਾ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ, 3 ਅਕਤੂਬਰ 2022- ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਥਾਣੇ ਵਿੱਚੋਂ ਇੱਕ ਵਿਅਕਤੀ ਸੰਤਰੀ ਦੀ ਰਾਇਫਲ ਖੋਹ ਕੇ ਹੋਇਆ ਫ਼ਰਾਰ ਹੋ ਗਿਆ।
ਜਿਸ ਤੋਂ ਬਾਅਦ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕਿਹਾ ਇੱਕ ਝਗੜੇ ਦੇ ਮਾਮਲੇ ਵਿਚ ਵਾਰ ਵਾਰ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ।
ਜਿਸ ਤੋਂ ਦੁੱਖੀ ਵਿਅਕਤੀ ਨੇ ਥਾਣੇ ਵਿੱਚ ਜਾ ਕੇ ਸੰਤਰੀ ਦੀ ਰਾਇਫਲ ਖੋਹੀ ਹੈ।