ਤਹਿਰਾਨ ਤੋਂ ਚੀਨ ਜਾ ਰਹੇ ਜਹਾਜ਼ 'ਚ ਬੰਬ ਹੋਣ ਦੀ ਖਬਰ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 03 ਅਕਤੂਬਰ 2022- ਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਚੀਨ ਜਾ ਰਹੇ ਮਹਾਨ ਏਅਰ ਦੇ ਜਹਾਜ਼ ਵਿਚ ਬੰਬ ਹੋਣ ਦੀ ਖਬਰ ਤੋਂ ਬਾਅਦ ਜਹਾਜ਼ ਨੂੰ ਦਿੱਲੀ ਦੇ ਏਅਰਪੋਰਟ 'ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦਿੱਲੀ ਏਅਰਪੋਰਟ 'ਤੇ ਉਤਰਨ ਨਹੀਂ ਦਿੱਤਾ ਗਿਆ। ਜਿਸ ਤੋਂ ਬਾਅਦ ਜਹਾਜ਼ ਭਾਰਤੀ ਹਵਾਈ ਖੇਤਰ ਛੱਡ ਕੇ ਚੀਨ ਵੱਲ ਰਵਾਨਾ ਹੋ ਗਿਆ ਹੈ।