ਆਪ ਭਾਜਪਾ ਨੂੰ ਬਦਨਾਮ ਕਰਨ ਲਈ ਘੜੇ ਜਾ ਰਹੇ ਮਨਸੂਬਿਆਂ ਵਿੱਚ ਕਾਮਯਾਬ ਨਹੀ ਹੋਵੇਗੀ- ਗੌਰਵ ਕੱਕੜ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈਟਵਰਕ
ਫਰੀਦਕੋਟ, 3 ਅਕਤੂਬਰ 2022- ਪਿਛਲੇ ਦਿਨੀਂ ਆਮ ਆਦਮੀ ਪਾਰਟੀ ਆਪਣੀ ਸਰਕਾਰ ਦੀਆਂ ਨਾਕਾਮੀਆਂ ਲਿਕਾਉਣ ਲਈ ਭਾਜਪਾ ਨੂੰ ਬਦਨਾਮ ਕਰਨ ਤੇ ਤੁਲੀ ਹੋਈ ਸੀ, ਜੋ ਕਿ ਇਨ੍ਹਾਂ ਮਨਸੂਬਿਆਂ ਵਿੱਚ ਕਦੇਂ ਵੀ ਕਾਮਯਾਬ ਨਹੀ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਹਲਕਾ ਇੰਚਾਰਜ ਗੌਰਵ ਕੱਕੜ ਨੇ ਕੀਤਾ। ਉਨ੍ਹਾਂ ਨੇ ਕਿਹਾ ਆਮ ਆਦਮੀ ਪਾਰਟੀ ਸੂਬੇ ਅੰਦਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀ ਕਰ ਪਾ ਰਹੀ ਅਤੇ ਭਾਜਪਾ ਤੇ ਵਿਧਾਇਕਾਂ ਨੂੰ ਖਰੀਦਣ ਦਾ ਦੋਸ਼ ਲਾ ਕੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਸੀ ਤੇ ਹੁਣ 10 ਤੋਂ 15 ਦਿਨ ਹੋ ਗਏ ਇਸ ਗੱਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਹਲੇ ਤੱਕ ਇਹ ਸਬੂਤ ਨਹੀ ਦੇ ਸਕੀ ਕਿਸ ਵਿਅਕਤੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀ ਗੱਲ ਕਹੀ। ਇੱਥੋਂ ਪਤਾ ਲਗਦਾ ਹੈ ਆਮ ਆਦਮੀ ਪਾਰਟੀ ਸਿਰਫ ਝੂਠ ਬੋਲ ਕੇ ਆਪਣਾ ਕਾਰਜਕਾਲ ਪੂਰਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਭਾਜਪਾ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਸੂਬੇ ਦੇ ਲੋਕ ਆਪ ਸਰਕਾਰ ਦੀਆਂ ਨਕਾਮੀਆਂ ਤੋ ਜਾਣੂ ਹੋ ਚੁੱਕੇ ਹਨ, ਜਿਸ ਕਰਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਜਨਤਾ ਨਾਲ ਕੀਤੇ ਵਾਅਦਿਆਂ ਦਾ ਜਵਾਬ ਦੇਣਾ ਔਖਾ ਹੋ ਗਿਆ ਹੈ।