ਜੀ ਓ ਜੀ ਦੇ ਵਲੋਂ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਮਾਰਚ ਅਤੇ ਫੂਕਿਆ ਸਰਕਾਰ ਦਾ ਪੁਤਲਾ
ਰੋਹਿਤ ਗੁਪਤਾ
ਗੁਰਦਾਸਪੁਰ , 27 ਸਤੰਬਰ 2022 :ਖੁਸ਼ਹਾਲੀ ਦੇ ਰਾਖੇ, ਜੀ. ਓ. ਜੀ. (ਗਾਰਡੀਅਨਜ਼ ਆਫ ਗਵਰਨੈਂਸ) ਦੇ ਵਲੋਂ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੇ ਖਿਲਾਫ ਬਟਾਲਾ ਵਿਖੇ ਰੋਸ ਮਾਰਚ ਕੱਢਦੇ ਹੋਏ ਬਟਾਲਾ ਦੇ ਗਾਂਧੀ ਚੌਂਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਓਹਨਾ ਦੇ ਵਲੋਂ ਸਰਕਾਰ ਦੇ ਖਿਲਾਫ ਜੰਮਕੇ ਨਾਅਰੇਬਾਜ਼ੀ ਵੀ ਕੀਤੀ ਗਈ ।
ਇਸ ਮੌਕੇ ਯੂਨੀਅਨ ਆਗੂਆਂ ਜਗਜੀਤ ਸਿੰਘ ਅਤੇ ਹਰਦੇਵ ਸਿੰਘ ਨੇ ਕਿਹਾ ਕਿ ਸਰਕਾਰ ਨੇ ਬਿਨਾਂ ਨੋਟਿਸ ਦਿੱਤੇ ਮਿਤੀ 09 ਸਤੰਬਰ 2022 ਨੂੰ ਜੀ. ਓ. ਜੀ, ਸਕੀਮ (ਖੁਸ਼ਹਾਲੀ ਦੇ ਰਾਖੇ) ਨੂੰ ਬਰਖਾਸਤ ਕਰ ਦਿੱਤਾ ਗਿਆ ਜਿਸ ਕਾਰਨ ਸਮੂਹ ਸੈਨਿਕਾਂ ਦੇ ਸਵੈਮਾਨ ਨੂੰ ਇਹ ਕਹਿ ਕੇ ਠੇਸ ਪਹੁੰਚਾਈ ਗਈ ਹੈ ਕਿ ਜਿਸ ਮੰਤਵ ਲਈ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ, ਉਸ ਮੰਤਵ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਇਹ ਸਕੀਮ (ਜੀ. ਓ. ਜੀ.) ਅਸਫਲ ਰਹੀ ਹੈ ਅਤੇ ਪਿਛਲੇ ਚਾਰ ਸਾਲਾਂ ਵਿਚ ਇਹਨਾਂ ਦਾ ਕੋਈ ਯੋਗਦਾਨ ਨਹੀਂ ਰਿਹਾ । ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਕੰਮ ਜੀ. ਓ. ਜੀ. ਨੂੰ ਦਿੱਤਾ ਗਿਆ ਸੀ, ਉਹ ਅੱਖਾਂ ਨਾਲ ਵੇਖਣਾ ਅਤੇ ਕੰਨਾ ਨਾਲ ਸੁਨਣਾ ਅਤੇ ਜ਼ਮੀਨੀ ਹਕੀਕਤ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਸੀ ਅਸਲ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਪਰਿਵਾਰਾਂ ਲਈ ਜੋ 26 ਤਲਾਈ ਸਕੀਮਾਂ ਉਹਨਾਂ ਦਾ ਜੀਵਨ ਪੱਧਰ ਉਪਰ ਉਠਾਉਣ ਲਈ ਸਹਾਇਤਾ ਵਜੋਂ ਚਲਾਈਆਂ ਜਾ ਰਹੀਆਂ ਸਨ। ਉਹਨਾਂ ਦਾ ਮੁਲਾਂਕਣ ਕਰਨਾ ਸੀ ਅਤੇ ਕੀ ਇਹ ਸਕੀਮਾਂ ਠੀਕ ਲਾਭਪਾਤਰੀਆਂ ਤੱਕ ਪਹੁੰਚ ਰਹੀਆਂ ਹਨ, ਬਾਰੇ ਸਰਕਾਰ ਨੂੰ ਰਿਪੋਰਟ ਕਰਨਾ ਸੀ ਇਹ ਕੰਮ ਜੀ. ਓ. ਜੀ, ਨੇ ਬਾਖੂਬੀ ਨਾਲ ਨਿਭਾਇਆ ਅਤੇ ਕਾਫੀ ਹੱਦ ਤੱਕ ਕਾਮਯਾਬ ਵੀ ਰਿਹਾ ਹੈ ਜੀ. ਓ. ਜੀ, ਨੇ ਇਸ ਦਾ ਮੁਲਾਂਕਣ ਆਪਣੀ ਇਮਾਨਦਾਰੀ ਅਤੇ ਸਮਝਦਾਰੀ ਨਾਲ ਕਰਕੇ ਸਮੇਂ ਸਮੇਂ ਸਿਰ ਸਰਕਾਰ ਨੂੰ ਸਰਕਾਰ ਵੱਲੋਂ ਜਾਰੀ ਕੀਤੀ ਐਪ ਦੇ ਰਾਹੀਂ ਜਾਣਕਾਰੀ ਦਿੱਤੀ ਅਤੇ ਜਿਸ ਦਾ ਸਰਕਾਰ ਵਿੱਚ ਉੱਚੇ ਆਹੁਦਿਆਂ ਦੇ ਬਿਰਾਜਮਾਨ ਸ਼ਖਸ਼ੀਅਤਾਂ ਨੇ ਡੱਟ ਕੇ ਵਿਰੋਧ ਵੀ ਕੀਤਾ ਸੀ ਵਿਗੜ ਹੋਏ ਸਿਸਟਮ ਨੂੰ ਠੀਕ ਕਰਨ ਲਈ ਜੀ. ਓ. ਜੀ. ਨੂੰ ਕੋਈ ਅਖਤਿਆਰੀ ਅਧਿਕਾਰ ਨਹੀਂ ਦਿੱਤੇ ਗਏ ਸਨ ਓ ਜੀ ਨੇ ਆਪਣਾ ਕੰਮ ਬੜੀ ਇਮਾਨਦਾਰੀ ਅਤੇ ਸੂਝ ਬੂਝ ਨਾਲ ਕੀਤਾ ਅਤੇ ਜ਼ਮੀਨੀ ਪੱਧਰ ਤੇ ਲੋਕਾਂ ਨਾਲ ਤਾਲ ਮੇਲ ਕਰਕੇ ਅਤੇ ਪ੍ਰਸ਼ਾਸ਼ਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਰਕਾਰ ਦੀਆਂ ਭਲਾਈ ਸਕੀਮਾਂ ਵਿੱਚ ਹੋ ਰਹੇ ਘਪਲਿਆਂ ਦੀ ਸਰਕਾਰ ਨੂੰ ਜਾਣਕਾਰੀ ਦਿੱਤੀ।
ਹੁਣ ਸਰਕਾਰ ਨੇ ਤਿੰਨ ਮੈਂਬਰੀ ਕਮੇਟੀ ਬਣਾ ਕੇ ਇਸ ਸਕੀਮ ਦੀ ਲੋੜ ਬਾਰੇ ਕਮੇਟੀ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਇਸ ਕਮੇਟੀ ਵਿੱਚ ਮਾਨਯੋਗ ਸਰਕਾਰ ਫੌਜਾ ਸਿੰਘ ਸਰਾਰੀ ਮੰਤਰੀ ਰੱਖਿਆ ਸੈਨਾਵਾਂ, ਪੰਜਾਬ ਤੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਸਰਦਾਰ ਮੀਤ ਹੇਅਰ ਸਨ । ਇਹਨਾਂ ਨੇ ਆਪਣੀ ਰਿਪੋਰਟ ਵਿੱਚ ਸਾਡੀ ਜੀ, ਓ. ਜੀ. ਸਕੀਮ ਨੂੰ ਬਰਖਾਸਤ ਕਰਨ ਦੀ ਸਿਫਾਰਸ਼ ਕੀਤੀ ਜਿਸਨੂੰ ਪੰਜਾਬ ਸਰਕਾਰ ਨੇ ਮਨਜ਼ੂਰ ਕਰ ਦਿੱਤਾ ਅਤੇ ਬਿਨਾਂ ਕਿਸੇ ਨੋਟਿਸ ਦੇ ਜੀ. ਓ. ਜੀ. ਵਿਚ ਕੰਮ ਕਰ ਰਹੇ 4300 ਸਾਬਕਾ ਸੈਨਿਕਾਂ ਦਾ ਭਵਿੱਖ ਹਨੇਰੇ ਵਿੱਚ ਧਕੇਲ ਦਿੱਤਾ । ਓਹਨਾ ਕਿਹਾ ਕਿ ਇਹਨਾਂ ਸਾਬਕਾ ਸੈਨਿਕਾਂ ਨੇ ਕੁਛ ਜਿਹੇ ਮਾਨ ਭੱਤੇ ਨਾਲ ਸਰਕਾਰ ਦਾ ਸਾਥ ਦਿੱਤਾ ਅਤੇ ਕਵਿਡ ਵਰਗੀਆਂ ਵਿਪਰੀਤ ਸਥਿਤੀਆਂ ਵਿੱਚ ਵੀ ਸਰਕਾਰ ਦਾ ਭਰਪੂਰ ਸਾਥ ਦਿੱਤਾ । ਇਸ ਸਕੀਮ ਨੇ ਵੱਖ ਵੱਖ ਮਹਿਕਮਿਆਂ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਨੂੰ ਆਪਣੀਆਂ ਰਿਪੋਰਟਾਂ ਰਾਹੀਂ ਉਜਾਗਰ ਕੀਤਾ ਪਰ ਤ੍ਰਾਸਦੀ ਇਹ ਰਹੀ ਹੈ ਕਿ ਸਰਕਾਰ ਨੇ ਇਸ ਉਤੇ ਯੋਜਨਾ ਬੱਧ ਤਰੀਕੇ ਨਾਲ ਕੋਈ ਐਕਸ਼ਨ ਨਹੀਂ ਲਿਆ ਇਸ ਲਈ ਜੀ ਓ ਜੀ ਫੇਲ ਨਹੀਂ ਹੋਈ ਸਰਕਾਰ ਫੇਲ ਹੋਈ ਹੈ। ਉਹਨਾ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈਂਸਲਾ ਵਾਪਿਸ ਨਾ ਲਿਆ ਤਾਂ ਯੋਜਨਾ ਬੱਧ ਤਰੀਕੇ ਨਾਲ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ।