ਮਾਨਸਾ ਦੇ ਪਿੰਡ ਬਾਜੇਵਾਲਾ 'ਚ ਮੀਂਹ ਨੇ ਮਚਾਈ ਤਬਾਹੀ ਕਈ ਲੋਕਾਂ ਦੇ ਘਰ ਡਿੱਗੇ ਹੋਏ ਘਰੋਂ ਬੇਘਰ
ਸੰਜੀਵ ਜਿੰਦਲ
ਸਰਦੂਲਗੜ੍ਹ, 26 ਸਤੰਬਰ 2022 : ਦੋ ਦਿਨਾਂ ਦੇ ਭਾਰੀ ਮੀਂਹ ਨੇ ਪੂਰੇ ਪੰਜਾਬ ਵਿੱਚ ਜਿੱਥੇ ਫ਼ਸਲਾਂ ਦਾ ਨੁਕਸਾਨ ਕੀਤਾ ਹੈ ਦੂਸਰੇ ਪਾਸੇ ਲੋਕਾਂ ਦੇ ਘਰਾਂ ਦਾ ਵੀ ਬਹੁਤ ਨੁਕਸਾਨ ਕੀਤਾ ਹੈ । ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ 'ਚ ਬਹੁਤ ਸਾਰੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਤੇ ਕਈ ਮਕਾਨਾਂ ਵਿੱਚ ਤਰੇੜਾਂ ਵੀ ਆਈਆਂ ਹਨ ਜਿਸ ਕਾਰਨ ਉਸ ਵਿੱਚ ਰਹਿ ਰਹੇ ਲੋਕ ਬਹੁਤ ਪ੍ਰੇਸ਼ਾਨ ਹਨ । ਜਾਣਕਾਰੀ ਅਨੁਸਾਰ ਪਿੰਡ ਬਾਜੇਵਾਲਾ ਦੇ ਮਜ਼ਦੂਰ ਰੁਲਦੂ ਸਿੰਘ (60) ਜੀਤ ਸਿੰਘ ਗੁਰਦੇ ਦੀ ਬਿਮਾਰੀ ਤੋਂ ਪੀੜਤ ਤੇ ਜਿਸ ਦਾ ਇਲਾਜ ਬਠਿੰਡਾ ਦੇ ਏਮਜ਼ ਹਸਪਤਾਲ ਚੋ ਚੱਲ ਰਿਹਾ ਹੈ।ਉੱਪਰੋਂ ਕੁਦਰਤ ਦੀ ਕਰੋਪੀ ਮੀਂਹ ਪੈਣ ਕਾਰਨ ਉਸ ਦੇ ਮਕਾਨ ਚ ਤਰੇੜਾਂ ਪੈਣ ਕਾਰਨ ਮਕਾਨ ਦੀ ਛੱਤ ਵਿੱਚੋਂ ਪਾਣੀ ਆਉਣ ਲੱਗ ਪਿਆ। ਆਪਣਾ ਇਲਾਜ ਕਰਾਉਣ ਤੋਂ ਅਸਮਰੱਥ ਪਰਿਵਾਰ ਮਕਾਨ ਨਹੀਂ ਬਣਾ ਸਕਦਾ,ਪੀਡ਼ਤ ਪਰਿਵਾਰ ਨੇ ਜਿੱਥੇ ਸਮਾਜ ਸੇਵੀ ਸੰਸਥਾਵਾਂ ,ਪ੍ਰਸ਼ਾਸਨ ਪੰਜਾਬ ਸਰਕਾਰ ਤੋਂ ਇਲਾਜ ਚ ਸਹਾਇਤਾ ਦੀ ਮੰਗ ਕੀਤੀ ਹੈ ਉਥੇ ਮੀਂਹ ਕਾਰਨ ਖਸਤਾ ਹੋਏ ਮਕਾਨ ਨੂੰ ਬਣਾਉਣ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਸ ਤੋਂ ਇਲਾਵਾ ਜਸਵਿੰਦਰ ਸਿੰਘ ਉਰਫ ਬੱਟਾ ਬਾਜੀਗਰ ਜਿਸ ਦੇ ਮਕਾਨ ਦੀ ਛੱਤ ਡਿੱਗ ਚੁੱਕੀ ਹੈ ਇੱਕ ਗ਼ਰੀਬ ਪਰਿਵਾਰ ਹੈ ਜੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚੇ ਪਾਲਦਾ ਹੈ ਤੇ ਉੱਪਰੋਂ ਕੁਦਰਤ ਦੀ ਕਰੋਪੀ ਕਾਰਨ ਘਰੋਂ ਬੇਘਰ ਹੋਣ ਵਿੱਚ ਕੋਈ ਕਸਰ ਨਹੀਂ ਰਹੀ । ਜਸਵਿੰਦਰ ਸਿੰਘ ਦੇ ਪਰਿਵਾਰ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਕਿ ਆਪਣੇ ਬੱਚਿਆਂ ਨੂੰ ਸੁਰੱਖਿਅਤ ਜ਼ਿੰਦਗੀ ਦੇ ਸਕੇ ।
ਇਸੇ ਪਿੰਡ ਵਿੱਚ ਕਾਕਾ ਖਾਂ ਪੁੱਤਰ ਭਾਗ ਖਾ,ਜਗਸੀਰ ਖਾਂ ਪੁੱਤਰ ਗਨੀ ਖਾਂ ,ਬੀਰੂ ਖਾਂ ਪੁੱਤਰ ਕਾਕਾ ਖਾਂ ,ਜਾਮੂ ਖਾਂ ਪੁੱਤਰ ਚਾਨਣ ਖਾਂ ,ਮਾਸ਼ਾ ਖਾਂ ਪੁੱਤਰ ਤੇਜਾ ਖਾਂ,ਰਾਜੂ ਖਾਂ ਪੁੱਤਰ ਤੇਜਾ ਖਾਂ 'ਨਜ਼ੀਰ ਖ਼ਾਂ ਪੁੱਤਰ ਗਨੀ ਖਾਂ,ਮੰਦਰ ਸਿੰਘ ਪੁੱਤਰ ਜੀਤ ਸਿੰਘ ,ਹਰਬੰਸ ਸਿੰਘ ਪੁੱਤਰ ਦੇਸੂ ਸਿੰਘ ,ਸੇਵਕ ਸਿੰਘ ਪੁੱਤਰ ਰਾਜਾ ਸਿੰਘ 'ਹਿੰਮਤ ਸਿੰਘ ਪੁੱਤਰ ਰਾਜਾ ਸਿੰਘ,ਸੁਖਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ, ਸੁਖਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ, ਵਿਧਵਾ ਬਲਵੀਰ ਕੌਰ ਪਤਨੀ ਮਹਿੰਦਰ ਸਿੰਘ ,ਲਵਪ੍ਰੀਤ ਸਿੰਘ ਪੁੱਤਰ ਸਵ:ਚਰਨਜੀਤ ਸਿੰਘ ਆਦਿ ਦੇ ਮਕਾਨਾਂ ਚ ਤਰੇੜਾਂ ਆ ਚੁੱਕੀਆਂ ਹਨ ।ਪੀਡ਼ਤ ਪਰਿਵਾਰਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।