ਪੜ੍ਹੋ ਜਗਰਾਓਂ ਅਪਰਾਧਨਾਮਾ
ਦੀਪਕ ਜੈਨ
ਡੇਢ ਕਿਲੋ ਅਫੀਮ ਸਮੇਤ ਕਾਬੂ
ਜਗਰਾਓਂ, 25 ਸਤੰਬਰ 2022 – ਥਾਣਾ ਸਦਰ ਪੁਲਸ ਨੇ ਕਮਲ ਪੁੱਤਰ ਰਾਮਫਲ ਪੁੱਤਰ ਹਰੀ ਸਿੰਘ ਨਿਵਾਸੀ ਹਰਿਆਣਾ ਨੂੰ ਡੇਢ ਕਿਲੋ ਅਫੀਮ ਸਮੇਤ ਕਾਬੂ ਕਰਕੇ ਕੇਸ ਦਰਜ ਕੀਤਾ ਹੈ।
ਐੱਸ.ਆਈ ਜਗਰਾਜ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਅਨਵਰ ਮਸੀਹ ਸਮੇਤ ਪੁਲਸ ਪਾਰਟੀ ਬੱਸ ਸਟੈਂਡ ਸਿਧਵਾ ਕਲਾਂ ਵਿਖੇ ਮੌਜੂਦ ਸਨ ਤਾਂ ਗੁਪਤ ਸੂਚਨਾ ਮਿਲੀ ਸੀ ਕਿ ਉਪਰੋਕਤ ਮੁਲਜ਼ਮ ਅਫੀਮ ਵੇਚਣ ਕੰਮ ਕਰਦਾ ਹੈ। ਜੋ ਅੱਜ ਲੁਧਿਆਣਾ ਸਾਈਡ ਤੋਂ ਭੂੰਦੜੀ, ਸਵੱਦੀ ਕਲਾਂ ਕਲਾਂ ਹੁੰਦੇ ਹੋਏ ਕੱਚਾ ਰਸਤਾ ਸਿਧਵਾਂ ਕਲਾਂ ਨੂੰ ਪੈਦਲ ਆ ਰਿਹਾ ਹੈ। ਜਿਸ ’ਤੇ ਪੁਲਸ ਨੇ ਨਾਕਾਬੰਦੀ ਕਰਕੇ ਉਪਰੋਕਤ ਮੁਲਜ਼ਮ ਨੂੰ ਡੇਢ ਕਿਲੋ ਅਫੀਮ ਸਮੇਤ ਕਾਬੂ ਕਰਕੇ ਐੱਨ.ਡੀ.ਪੀ.ਐੱਸ ਐਕਟ ਅਧੀਨ ਕੇਸ ਦਰਜ ਕੀਤਾ ਹੈ।
..............................................................
5 ਲੱਖ ਲੈ ਕੇ ਵੀ ਨਹੀਂ ਕਰਵਾਈ ਜ਼ਮੀਨ ਦੀ ਰਜਿਸਟਰੀ, ਕੇਸ ਦਰਜ
ਜਗਰਾਓਂ, 25 ਸਤੰੰਬਰ 2022 – ਥਾਣਾ ਸਿਟੀ ਪੁਲਸ ਨੇ ਵਿਕਾਸ ਸਿੰਗਲਾ ਪੁੱਤਰ ਕਸ਼ਮੀਰੀ ਲਾਲ ਨਿਵਾਸੀ ਜਗਰਾਓਂ ਦੀ ਦਰਖਾਸਤ ’ਤੇ ਜਸਪ੍ਰੀਤ ਸਿੰਘ ਪੁੱੱਤਰ ਰੂਪ ਨਿਵਾਸੀ ਮਾਣੂੰਕੇ ਖਿਲਾਫ 5 ਲੱਖ ਰੁਪਏ ਦੀ ਰਾਸ਼ੀ ਹਾਸਲ ਕਰਕੇ ਜ਼ਮੀਨ ਦੀ ਰਜਿਸਟਰੀ ਨਾ ਕਰਵਾਉਣ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ।
ਏ.ਐੱਸ.ਆਈ ਆਤਮ ਸਿੰਘ ਅਨੁਸਾਰ ਸ਼ਿਕਾਇਕਰਤਾ ਵਲੋਂ 30 ਅਪ੍ਰੈਲ ਨੂੰ ਦਿੱਤੀ ਸ਼ਿਕਾਇਤ ਦੀ ਪੜਤਾਲ ਉਪ ਕਪਤਾਨ ਪੁਲਸ, ਸਪੈਸ਼ਲ ਬਰਾਂਚ ਅਤੇ ਟਰੈਫਿਕ ਵਲੋਂ ਅਮਲ ਵਿਚ ਲਿਆਂਦੀ ਗਈ ਹੈ। ਜਿਸ ਵਿਚ ਪਾਇਆ ਗਿਆ ਕਿ ਮੁਲਜ਼ਮ ਜਸਪ੍ਰੀਤ ਸਿੰਘ ਨੇ 5 ਲੱਖ ਰੁਪਏ ਹਾਸਲ ਕਰਕੇ ਜ਼ਮੀਨ ਦ ਰਜਿਸਟਰੀ ਸ਼ਿਕਾਇਤਕਰਤਾ ਨਾ ਕਰਵਾ ਕੇ ਧੋਖਾਦੇਹੀ ਕਰਕੇ ਠੱਗੀ ਮਾਰੀ ਹੈ। ਇਸ ਤੋਂ ਇਲਾਵਾ ਮੁਲਜ਼ਮ ਇਕਰਾਰਨਾਮਾ ਸੌਦਾ ਬੈਅ ਲਿਖਣ ਅਤੇ ਉਪਰੋਕਤ ਰਾਸ਼ੀ ਹਾਸਲ ਕਰਕੇ ਰਜਿਸਟਰੀ ਕਰਵਾਉਣ ਦੀ ਤਾਰੀਕ ਵਧਾ ਕੇ ਟਾਲ ਮਟੋਲ ਕਰਕੇ ਬਹਾਨਾ ਬਣਾਉਂਦਾ ਰਿਹਾ। ਜਿਸ ’ਤੇ ਐੱਸ.ਐੱਸ.ਪੀ ਲੁਧਿਆਣਾ ਦਿਹਾਤੀ ਦੇ ਹੁਕਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ।