ਟੈਕਸੀ ਯੂਨੀਅਨ ਦੇ ਸਲਾਨਾ ਸਮਾਗਮ ਵਿੱਚ ਥਾਣਾ ਸਿਟੀ ਦੇ ਮੁਖੀ ਨੇ ਕੀਤੀ ਸ਼ਿਰਕਤ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 24 ਸਤੰਬਰ 2022
ਟੈਕਸੀ ਯੂਨੀਅਨ ਗੁਰਦਾਸਪੁਰ ਵੱਲੋਂ ਅੱਜ ਪਿੰਡ ਨਬੀਪੁਰ ਨੇੜੇ ਇਕ ਨਿੱਜੀ ਸਕੂਲ ਵਿੱਚ ਯੂਨੀਅਨ ਦੇ ਤਿੰਨ ਸਾਲ ਪੂਰੇ ਹੋਣ ਤੇ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਥਾਣਾ ਸਿਟੀ ਗੁਰਦਾਸਪੁਰ ਦੇ ਐੱਸਐੱਚਓ ਗੁਰਮੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਟ੍ਰੈਫਿਕ ਪੁਲਸ ਨੇ ਵੀ ਇਸ ਸਮਾਗਮ ਵਿਚ ਆ ਕੇ ਟੈਕਸੀ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ।ਇਸ ਮੌਕੇ ਤੇ ਯੂਨੀਅਨ ਵੱਲੋਂ ਆਪਣੀ ਨਵੀਂ ਰੇਟ ਲਿਸਟ ਜਾਰੀ ਕੀਤੀ ਗਈ।
ਯੂਨੀਅਨ ਦੇ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਯੂਨੀਅਨ ਨੂੰ ਰਜਿਸਟਰਡ ਹੋਏ ਅੱਜ ਤਿੰਨ ਸਾਲ ਪੂਰੇ ਹੋ ਗਏ ਹਨ ਇਸ ਲਈ ਇਹ ਸਮਾਗਮ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਨੇ ਲਗਾਤਾਰ ਪੰਜ ਸਾਲ ਤੋਂ ਵੱਖ-ਵੱਖ ਗੱਡੀਆਂ ਦੇ ਕਿਰਾਇਆਂ ਦੀ ਰੇਟ ਲਿਸਟ ਜਾਰੀ ਕਰ ਰਹੀ ਹੈ ਤਾਂ ਜੋ ਕਿਸੇ ਸਵਾਰੀ ਦਾ ਡਰਾਈਵਰ ਨੂੰ ਕੋਈ ਮੁਸ਼ਕਲ ਨਾ ਹੋਏ। ਸਾਰੇ ਡਰਾਈਵਰ ਉਸ ਰੇਟ ਲਿਸਟ ਦੇ ਹਿਸਾਬ ਨਾਲ ਹੀ ਗੱਡੀਆਂ ਦੇ ਕਿਰਾਏ ਲੈਂਦੇ ਹਨ। ਅੱਜ ਦੇ ਸਮੇਂ ਵਿੱਚ ਮਹਿੰਗਾਈ ਬਹੁਤ ਵਧ ਗਈ ਹੈ ਅਤੇ ਡਾਕਟਰਾਂ ਨੇ ਟੈਕਸੀ ਚਾਲਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਇਸ ਲਈ ਸਵਾਰੀਆਂ ਨੂੰ ਵੀ ਡਰਾਈਵਰਾਂ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ ਅਤੇ ਰੇਟ ਲਿਸਟ ਹਿਸਾਬ ਨਾਲ ਹੀ ਤਹਿਸ਼ੁਦਾ ਕਿਰਾਏ ਅਦਾ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਵਾਰੀਆਂ ਨੂੰ ਸਹੂਲਤ ਦੇਣ ਦੇ ਲਈ ਉਹ ਆਪਣੀਆਂ ਵੱਡੀਆਂ ਮਹਿੰਗੀਆਂ ਗੱਡੀਆਂ ਵਰਤ ਰਹੇ ਹਨ ਉਨ੍ਹਾਂ ਦਾ ਖਰਚਾ ਤਾਂ ਹੀ ਪੂਰਾ ਹੋਵੇਗਾ ਜੇ ਉਹ ਆਪਣੇ ਮੁਤਾਬਿਕ ਰੇਟ ਸਵਾਰੀ ਦੇ ਕੋਲੋਂ ਲੈਣਗੇ।