ਇਕ ਹੋਰ ਵਿਆਹੁਤਾ ਦਾਜ ਦੀ ਬਲੀ ਚੜ੍ਹੀ, ਮਾਮਲਾ ਦਰਜ
ਰੋਹਿਤ ਗੁਪਤਾ, ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 11 ਅਗਸਤ 2022
ਇਕ ਹੋਰ 25 ਸਾਲਾ ਵਿਆਹੁਤਾ ਵੱਲੋਂ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲੀਸ ਵੱਲੋਂ ਮ੍ਰਿਤਕਾ ਦੇ ਸੱਸ-ਸਹੁਰੇ ਭਾਬੀ ਅਤੇ ਦੇਵਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਲੜਕੀ ਦੇ ਪਿਤਾ ਪ੍ਰੇਮ ਸਿੰਘ ਪੁਤਰ ਗੁਰਮੇਜ ਸਿੰਘ ਵਾਸੀ ਨੰਗਲ ਡਾਲਾ ਨੇ ਦੱਸਿਆ ਸੀ ਕਿ ਉਸ ਦੀ ਲੜਕੀ ਰਮਨਦੀਪ ਕੋਰ ਉਮਰ ਕ੍ਰੀਬ 25 ਸਾਲ ਦੀ ਸ਼ਾਦੀ 6 ਸਾਲ ਪਹਿਲਾਂ ਅਕੂਤਰ 2016 ਵਿੱਚ ਸਤਵੰਤ ਸਿੰਘ ਨਾਲ ਹੋਈ ਸੀ ਜਿਨਾਂ ਦਾ ਇੱਕ ਲੜਕਾ ਅਤੇ ਇੱਕ ਲੜਕੀ ਹੈ। ਉਸ ਨੇ ਦੱਸਿਆ ਕਿ ਵਿਆਹ ਤੋਂ ਲਗਾਤਾਰ ਬਾਦ ਤੋਂ ਹੀ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਦਾਜ ਦੇ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਬਾਰ-ਬਾਰ ਪੇਕਿਆ ਘਰੋਂ ਪੈਸੇ ਲਿਆਉਣ ਲਈ ਦਬਾਅ ਪਾਇਆ ਜਾਂਦਾ ਸੀ।
10 ਅਗਸਤ ਨੂੰ ਉਸ ਦੀ ਕੁੜਮਣੀ ਇੰਦਰਜੀਤ ਕੋਰ ਨੇ ਫੋਨ ਕਰਕੇ ਦੱਸਿਆ ਕਿ ਰਮਨਦੀਪ ਕੋਰ ਨੇ ਪੱਖੇ ਨਾਲ ਚੂੰਨੀ ਬੰਨ ਕੇ ਫਾਹਾ ਲੈ ਲਿਆ ਹੈ ਜਿਸਦੀ ਮੌਤ ਹੋ ਗਈ ਹੈ।ਉਹ ਆਪਣੇ ਰਿਸਤੇਦਾਰਾ ਸਮੇਤ ਜਦ ਮੋਕਾ ਤੇ ਪੁੱਜੇ ਅਤੇ ਦੇਖਿਆ ਕਿ ਉਸਦੀ ਲਾਸ ਘਰ ਦੀ ਲੋਬੀ ਵਿੱਚ ਮੰਜੇ ਤੇ ਪਈ ਸੀ ਅਤੇ ਉਸਦੇ ਗਲੇ ਤੇ ਨੀਲ ਪਿਆ ਹੋਇਆ ਸੀ ਰਦਮਨਦੀਪ ਕੋਰ ਨੇ ਉਕਤ ਦੋਸੀਆਂ ਤੋਂ ਤੰਗ ਪ੍ਰੇਸਾਨ ਤੇ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।
ਥਾਨਾ ਦੋਰਾੰਗਲਾ ਦੇ ਐਸਐਚਓ ਜਬਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕਾ ਦੇ ਪਤੀ ਅਤੇ ਦਿਓਰ ਸਤਵੰਤ ਸਿੰਘ, ਹਰਪ੍ਰੀਤ ਸਿੰਘ ਪੁੱਤਰਾਂਨ ਹਰਦੀਪ ਸਿੰਘ ਅਤੇ ਸੱਸ-ਸਹੁਰਾ ਹਰਦੀਪ ਸਿੰਘ ਪੁੱਤਰ ਸੂਰਤ ਸਿੰਘ, ਇੰਦਰਜੀਤ ਕੋਰ ਪਤਨੀ ਹਰਦੀਪ ਸਿੰਘ ਵਾਸੀਆਂਨ ਕਾਨਾ ਹਾਲ ਬਊਪੁਰ ਜੱਟਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।