ਸਿੰਘਾਂ ਵੱਲੋਂ ਆਪ ਐਮ ਪੀ ਸੰਜੇ ਸਿੰਘ ਨੂੰ ਭੂੰਜੇ ਬਿਠਾ ਕੇ ਪੁੱਛਿਆ ਕਦੋਂ ਰਿਹਾਅ ਕਰੋਗੇ ਪ੍ਰੋਂ ਦਵਿੰਦਰਪਾਲ ਭੁੱਲਰ
ਚੰਡੀਗੜ੍ਹ, 11 ਅਗਸਤ, 2022: ਸੋਸ਼ਲ ਮੀਡੀਆ ’ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਸਿੱਖਾਂ ਦੇ ਇਕ ਗਰੁੱਪ ਨੇ ਆਮ ਆਦਮੀ ਪਾਰਟੀ ਦੇ ਐਮ ਪੀ ਸੰਜੇ ਸਿੰਘ ਨੂੰ ਆਪਣੇ ਕੋਲ ਭੂੰਜੇ ਬਿਠਾ ਕੇ ਕਿਹਾ ਗਿਆ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਖਣ ਕਿ ਉਹ ਪ੍ਰੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਕਾਗਜ਼ਾਂ ’ਤੇ ਹਸਤਾਖ਼ਰ ਕਰਨ। ਇਹ ਸਿੱਖ ਇਹ ਕਹਿੰਦੇ ਸੁਣਦੇ ਹਨ ਕਿ ਆਜ਼ਾਦੀ ਦਿਹਾੜਾ ਆ ਰਿਹਾ ਹੈ ਤੇ ਕੇਜਰੀਵਾਲ ਪ੍ਰੋ. ਭੁੱਲਰ ਦੀ ਰਿਹਾਈ ਦੇ ਕਾਗਜ਼ਾਂ ’ਤੇ ਹਸਤਾਖ਼ਰ ਨਹੀਂ ਕਰ ਰਹੇ।
ਇਸ ਮਾਮਲੇ ਵਿਚ ਸੰਜੇ ਸਿੰਘ ਨੇ ਕਿਹਾ ਕਿ ਉਹਨਾਂ ਹਮੇਸ਼ਾ ਪੰਜਾਬ ਦੇ ਮੁੱਦੇ ਚੁੱਕੇ ਹਨ ਤੇ ਸਸਪੈਂਡ ਵੀ ਹੋਏ ਹਨ। ਉਹਨਾਂ ਕਿਹਾ ਕਿ ਸਿੱਖ ਜਥੇਬੰਦੀਆਂ ਮੰਗ ਪੱਤਰ ਦੇ ਦੇਣ ਤਾਂ ਉਹ ਗੱਲ ਚੁੱਕਣਗੇ ਪਰ ਸਿੱਖ ਕਹਿੰਦੇ ਹਨ ਸੁਣਦੇ ਹਨ ਕਿ ਮੰਗ ਪੱਤਰ ਦੀ ਕੋਈ ਲੋੜ ਨਹੀਂ ਕੇਜਰੀਵਾਲ ਨੂੰ ਸਭ ਕੁਝ ਪਤਾ ਹੈ। ਨੌਜਵਾਨ ਇਹ ਕਹਿੰਦੇ ਵੀ ਸੁਣਦੇ ਹਨ ਕਿ ਅਰਵਿੰਦ ਕੇਜਰੀਵਾਲ ਨੇ ਆਪ ਕਿਹਾ ਸੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਚੁੱਕਣਗੇ।