ਪੁਲਿਸ ਵਾਲ਼ਿਆਂ ਨੇ ਗੱਡੀ ਦੇ ਬੋਨਟ ਉੱਤੇ ਚੜ੍ਹਕੇ ਰੋਕੀ ਗੱਡੀ, ਹੈਰੋਇਨ ਕੀਤੀ ਬਰਾਮਦ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 11 ਅਗਸਤ 2022
ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਘੁਮਾਣ ਦੇ ਅੱਡਾ ਬੋਲੇਵਾਲ ਵਿਖੇ ਪੁਲਿਸ ਵਲੋਂ ਨਾਕਾ ਲਗਾ ਚੈਕਿੰਗ ਕੀਤੀ ਜਾ ਰਹੀ ਸੀ । ਜਿਥੇ ਅਚਾਨਕ ਇਕ ਸਵਿਫਟ ਕਾਰ ਨਾਕੇ ਤੇ ਰੋਕਣ ਤੇ ਰੁਕੀ ਨਹੀਂ. ਜਦ ਪੁਲਿਸ ਮੁਲਾਜ਼ਮ ਵਲੋਂ ਅੱਗੇ ਹੋ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਚਾਲਕ ਨੇ ਤੇਜ਼ ਰਫਤਾਰ ਚ ਗੱਡੀ ਚਲਾ ਨਾਕਾ ਕਰਾਸ ਕੀਤਾ ਤਾਂ ਇਕ ਪੁਲਿਸ ਕਰਮਚਾਰੀ ਗੱਡੀ ਦੇ ਬੋਨਟ ਉਤੇ ਚਡ਼੍ਹ ਗਿਆ। ਇਸ ਦੌਰਾਨ ਕੁਝ ਦੂਰੀ ਤੱਕ ਗੱਡੀ ਦੌੜਾਈ। ਜਦਕਿ ਪੁਲਿਸ ਨੇ ਉਕਤ ਗੱਡੀ ਦਾ ਪਿੱਛਾ ਕੀਤਾ ਤਾਂ ਬਾਅਦ ਵਿਚ ਕਾਰ ਚ ਜੋ ਦੋ ਨੌਜਵਾਨ ਸਨ, ਉਹ ਗੱਡੀ ਉਥੇ ਛੱਡ ਫਰਾਰ ਹੋ ਗਏ ।
ਪੁਲਿਸ ਮੁਤਾਬਿਕ ਗੱਡੀ ਦੀ ਤਲਾਸ਼ੀ ਲੈਣ ਮੌਕੇ ਗੱਡੀ ਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਪੁਲਿਸ ਕਰਮਚਾਰੀ ਦਾ ਬਾਲ-ਬਾਲ ਬਚਾਅ ਹੋਇਆ ।
ਉਥੇ ਹੀ ਇਸ ਮਾਮਲੇ ਚ ਪੁਲਿਸ ਥਾਣਾ ਘੋਮਾਨ ਚ ਮਾਮਲਾ ਦਰਜ ਕੀਤਾ ਗਿਆ ਹੈ । ਜਦਕਿ ਇਸ ਘਟਨਾ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ।