ਮਨੋਜ਼ ਖਟੱੜ ਬਣੇ ਦਿ ਪੰਜਾਬ ਰਾਜ ਜ਼ਿਲ੍ਹਾ (ਡੀ.ਸੀ.) ਦਫਤਰ ਕਰਮਚਾਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ
ਫਿਰੋਜ਼ਪੁਰ 10 ਅਗਸਤ 2022 - ਜ਼ਿਲ੍ਹਾ ਫਿਰੋਜ਼ਪੁਰ ਦੇ ਦਿ ਪੰਜਾਬ ਰਾਜ ਜ਼ਿਲ੍ਹਾ (ਡੀ.ਸੀ.) ਦਫਤਰ ਕਰਮਚਾਰੀ ਐਸੋਸੀਏਸ਼ਨ, ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ/ਜਨਰਲ ਸਕੱਤਰ/ਖਜਾਨਚੀ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ। ਜਿਸ ਵਿੱਚ ਮਨੋਜ਼ ਖਟੱੜ ਨੂੰ ਜ਼ਿਲ੍ਹਾ ਪ੍ਰਧਾਨ, ਸੰਦੀਪ ਸਿੰਘ ਕਟੋਚ ਨੂੰ ਜਰਨਲ ਸਕੱਤਰ ਅਤੇ ਸ਼੍ਰੀ ਵਿਕਰਮ ਸਿੰਘ ਨੂੰ ਖਜਾਨਚੀ ਚੁਣਿਆ ਗਿਆ।
ਇਸ ਸਬੰਧੀ ਚੋਣ ਓਬਜ਼ਰਵਰ ਜੋਗਿੰਦਰ ਕੁਮਾਰ, ਸੁਪਰਡੰਟ ਗ੍ਰੇਡ-1 ਅਤੇ ਸ਼੍ਰੀ ਅਮਰੀਕ ਸਿੰਘ ਬੇਰੀ, ਸੁਰਪਡੰਟ ਗ੍ਰੇਡ-2 (ਮਾਲ) ਦਫਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡੀ.ਸੀ. ਦਫਤਰ ਫਿਰੋਜ਼ਪੁਰ ਦੀ ਪਹਿਲਾਂ ਚੁਣੀ ਹੋਈ ਬਾਡੀ ਦਾ ਸਮਾਂ ਖਤਮ ਹੋ ਜਾਣ ਤੇ ਸੂਬਾ ਅਹੁਦੇਦਾਰਾਂ ਵੱਲੋਂ ਸਰਵਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ/ਜਰਨਲ ਸਕੱਤਰ ਚੁਨੰਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਸੀ।
ਇਸ ਸਬੰਧੀ ਸਬ-ਡਵੀਜਨ ਫਿਰੋਜ਼ਪੁਰ, ਜ਼ੀਰਾ ਅਤੇ ਗੁਰੂਹਰਸਹਾਏ ਪ੍ਰਧਾਨ ਸਹਿਬਾਨਾ ਅਤੇ ਸਦਰ ਦਫਤਰ ਦੇ ਕਰਮਚਾਰੀਆਂ ਵੱਲੋਂ ਦਿੱਤੀ ਗਈ ਸਹਿਮਤੀ ਨਾਲ ਸਰਵਸੰਮਤੀ ਕਰਕੇ ਸ਼੍ਰੀ ਮਨੋਜ਼ ਖਟੱੜ ਨੂੰ ਜ਼ਿਲ੍ਹਾ ਪ੍ਰਧਾਨ, ਸ਼੍ਰੀ ਸੰਦੀਪ ਸਿੰਘ ਕਟੋਚ ਨੂੰ ਜਰਨਲ ਸਕੱਤਰ ਅਤੇ ਸ਼੍ਰੀ ਵਿਕਰਮ ਸਿੰਘ ਨੂੰ ਖਜਾਨਚੀ ਚੁਣਿਆ ਗਿਆ।
ਇਸ ਸਬੰਧੀ ਸ਼੍ਰੀ ਮਨੋਜ਼ ਖਟੱੜ, ਜ਼ਿਲ੍ਹਾ ਪ੍ਰਧਾਨ ਵੱਲੋਂ ਜਿਥੇ ਸਮੂਹ ਕਰਮਚਾਰੀਆਂ ਦਾ ਧੰਨਵਾਦ ਕੀਤਾ ਉਥੇ ਹੀ ਵਿਸ਼ਵਾਸ ਦਵਾਇਆ ਕਿ ਜ਼ਿਲ੍ਹਾ ਫਿਰੋਜ਼ਪੁਰ ਸੂਬਾ ਬਾਡੀ ਵੱਲੋਂ ਆਈ ਹਰ ਆਦੇਸ਼ ਨੂੰ ਲਾਗੂ ਕਰੇਗਾ ਅਤੇ ਡੀ.ਸੀ ਦਫਤਰ ਦੇ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜਲਦ ਹੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨਾਲ ਮੀਟਿੰਗ ਕਰਕੇ ਮਸਲਾ ਹੱਲ ਕਰਵਾਇਆ ਜਾਵੇਗਾ।