ਬਿਜਲੀ ਸੋਧ ਬਿਲ 2022 ਦੇ ਵਿਰੋਧ ਵਿੱਚ ਮੁਲਾਜ਼ਮ ਯੂਨਾਈਟਿਡ ਔਰਗੇਨਾਈਜ਼ੇਸ਼ਨ ਵੱਲੋਂ ਰੋਸ ਪ੍ਰਦਰਸ਼ਨ
ਜੇਕਰ ਕੇਂਦਰ ਸਰਕਾਰ ਨੇ ਬਿੱਲ ਵਾਪਸ ਨਾਂ ਲਿਆ ਤਾਂ ਸਮੁੱਚੇ ਬਿਜਲੀ ਮੁਲਾਜ਼ਮ, ਕਿਸਾਨ ਜੱਥੇਬੰਦੀਆਂ ਮਿਲ ਕੇ ਕੇਂਦਰ ਸਰਕਾਰ ਖਿਲਾਫ ਸੜਕਾਂ ’ਤੇ ਆਉਣਗੇ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 09 ਅਗਸਤ 2022: ਮੁਲਾਜ਼ਮ ਯੂਨਾਈਟਿਡ ਔਰਗੇਨਾਈਜ਼ੇਸ਼ਨ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ-ਡਵੀਜ਼ਨ ਸ਼ਹਿਰੀ-2 ਮਾਲੇਰਕੋਟਲਾ ਦੇ ਦਫ਼ਤਰ ਦੇ ਮੇਨ ਗੇਟ ਅੱਗੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ’ਤੇ ਜਸਵੀਰ ਸਿੰਘ ਨੌਧਰਾਣੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਰੋਸ ਮਾਰਚ ਕਰਦੇ ਹੋਏ ਮੁਲਾਜ਼ਮਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਸਾਡੇ ਹੱਕਾਂ ’ਤੇ ਇੱਕ ਹੋਰ ਹਮਲਾ ਕਰਦਿਆਂ ਬਿਜਲੀ ਸੋਧ ਬਿਲ 2022 ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ੇ ਦੇਣ ਦੀ ਤਿਆਰੀ ਕੀਤੀ ਗਈ। ਜੇਕਰ ਕੇਂਦਰ ਸਰਕਾਰ ਇਹ ਬਿੱਲ ਵਾਪਸ ਨਹੀਂ ਕਰਦੀ ਤਾਂ ਸਮੁੱਚੇ ਬਿਜਲੀ ਮੁਲਾਜ਼ਮ ਅਤੇ ਕਿਸਾਨ ਜੱਥੇਬੰਦੀਆਂ ਮਿਲ ਕੇ ਕੇਂਦਰ ਸਰਕਾਰ ਖਿਲਾਫ ਸੜਕਾਂ ’ਤੇ ਆਉਣਗੇ।
ਮੁਲਾਜ਼ਮਾਂ ਨੇ ਆਪਣੀਆਂ ਮੁੱਖ ਮੰਗਾਂ ਸੀ.ਆਰ.ਏ. 295/19 ਵਿੱਚ ਰਹਿੰਦੇ 582 ਸਹਾਇਕ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ, 1690 ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ ਅਪ੍ਰੈਂਟਿਸਸ਼ਿੱਪ ਦੀ ਮੈਰਿਟ ’ਤੇ ਭਰਤੀ ਕੀਤੀ ਜਾਵੇ, ਪੇਪਰ ਰੱਦ ਕੀਤਾ ਜਾਵੇ, ਸੀ.ਆਰ.ਏ. 289/16 ਅਤੇ 295/19 ਅਧੀਨ ਭਰਤੀ ਕੀਤੇ ਸਹਾਇਕ ਲਾਈਨਮੈਨਾਂ ਨੂੰ ਜੁਆਇਨ ਸਮੇਂ ਤੋਂ ਲਾਈਨਮੈਨ ਬਣਾਇਆ ਜਾਵੇ, ਲਾਈਨਮੈਨ ਦੀਆਂ ਅਸਾਮੀਆਂ ਬਿਲਕੁੱਲ ਖ਼ਾਲੀ ਹਨ, ਫੀਲਡ ਵਿੱਚ ਲਾਈਨਮੈਨਾਂ ਦੀ ਬਹੁਤ ਘਾਟ ਹੈ, ਇਸ ਨਾਲ ਅਸੀਂ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰ ਸਕਦੇ ਹਾਂ, ਸੂਬੇ ਦੀ ਮੌਜੂਦਾ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤਾ ਵਾਅਦਾ ਕਿ ਪਰਖਕਾਲ ਇੱਕ ਸਾਲ ਕੀਤਾ ਜਾਵੇਗਾ, ਪਰਖਕਾਲ ਸਮੇਂ ਤਨਖ਼ਾਹ ਪੂਰੀ ਦੇਣ ਦਾ ਕੀਤਾ ਵਾਅਦਾ ਪੂਰਾ ਕੀਤਾ ਜਾਵੇ, ਫੀਲਡ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਪੈਟਰੌਲ ਭੱਤਾ ਦਿੱਤਾ ਜਾਵੇ, ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਪੁਰਾਣੀ ਪੈਨਸ਼ਨ ਸਕੀਮ ਜਲਦੀ ਲਾਗੂ ਕੀਤੀ ਜਾਵੇ, ਮੁਲਾਜ਼ਮ ਸਾਥੀਆਂ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਅਤੇ ਬਿਜਲੀ ਬੋਡਰ ਮੈਨੇਜਮੈਂਟ ਅਤੇ ਕੇਂਦਰ ਸਰਕਾਰ ਜੇਕਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ’ਤੇ ਮਨਦੀਪ ਕੁਮਾਰ ਬਡਲਾ, ਕਮਲਦੀਪ ਹਥਨ, ਮਨਦੀਪ ਕੁਠਾਲਾ, ਜਸਵੀਰ ਬਾਪਲਾ, ਰਾਜਵਿੰਦਰ ਧਲੇਰ ਕਲਾਂ, ਜਗਸੀਰ ਬਿਸ਼ਨਗੜ੍ਹ, ਜਤਿੰਦਰ ਟਿੱਬਾ, ਮਨਦੀਪ ਬਮਾਲ, ਗੁਰਮੀਤ ਜੈਨਪੁਰ, ਸੁਖਵਿੰਦਰ ਰੰਚਨਾਂ, ਅਮਰਜੀਤ ਮੀਰਹੇੜੀ, ਜਗਜੀਤ ਮੀਮਸਾ, ਅਮਨਦੀਪ ਨੌਸ਼ਹਿਰਾ, ਸੁਖਵਿੰਦਰ ਬੰਗਾਵਾਲੀ ਆਦਿ ਮੌਕੇ ’ਤੇ ਹਾਜ਼ਰ ਸਨ। ਇਹ ਜਾਣਕਾਰੀ ਪ੍ਰੈਸ ਸਕੱਤਰ ਹਰਵਿੰਦਰ ਬਨਭੌਰਾ ਨੇ ਪ੍ਰੈਸ ਨੂੰ ਜਾਰੀ ਕੀਤੀ।