ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਵਿੱਚ ਵਿਸ਼ਵਾਸ ਨਹੀਂ, ਉਹ ਪਾਕਿਸਤਾਨ ਚਲੇ ਜਾਣ- ਰੋਹਿਤ ਮਹਾਜਨ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 9 ਅਗਸਤ
ਸ਼ਿਵ ਸੈਨਾ ਪੰਜਾਬ ਦੀ ਇਕ ਵਿਸ਼ੇਸ਼ ਬੈਠਕ ਜਿਲਾ ਮਹਾਸਚਿਵ ਰਕੇਸ਼ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਪੰਜਾਬ ਦੇ ਯੁਵਾ ਪ੍ਰਧਾਨ ਰੋਹੀਤ ਮਹਾਜਨ, ਉੱਤਰ ਭਾਰਤ ਪ੍ਰਮੁੱਖ ਮਿੱਕੀ ਪੰਡਤ, ਦੋਆਬਾਪ੍ਰਧਾਨ ਰਾਹੁਲ ਖੰਨਾ ,ਜ਼ਿਲ੍ਹਾ ਹੁਸ਼ਿਆਰਪੁਰ ਦੇ ਚੇਅਰਮੈਨ ਵਿਕਾਸ ਜਸਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ । ਮਹਾਜਨ ਅਤੇ ਪੰਡਿਤ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਵੱਲੋਂ ਆਯੋਜਿਤ ਭਾਰਤ ਦੇ 75ਵੇਂ ਅਜ਼ਾਦੀ ਦਿਵਸ ਮੌਕੇ ਤਿਰੰਗਾ ਲਹਿਰਾਉਣ ਦਾ ਘਰ-ਘਰ ਤੱਕ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਦੇ ਆਗੂਆਂ ਵੱਲੋਂ ਤਿਰੰਗੇ ਦੀ ਬਜਾਏ ਕੇਸਰੀ ਝੰਡੇ ਲਹਿਰਾਉਣ ਦਾ ਐਲਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਲੋਕਾਂ ਨੂੰ ਇਸ ਸਬੰਧੀ ਉਤਸ਼ਾਹਿਤ ਕਰ ਰਹੀ ਹੈ, ਉੱਥੇ ਹੀ ਕੁਝ ਕੱਟੜਪੰਥੀ ਤਾਕਤਾਂ ਦੇਸ਼ ਨੂੰ ਦੋ ਭਾਗਾਂ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਭਾਰਤ ਦੇ ਲੋਕਾਂ ਦੇ ਦਿਲਾਂ ਵਿੱਚ ਤਿਰੰਗੇ ਪਤੀ ਬਹੁਤ ਆਦਰ ਹੈਂ । ਸਾਡੇ ਦੇਸ਼ ਦੇ ਹਜ਼ਾਰਾਂ ਨੌਜਵਾਨਾਂ ਨੇ ਇਸ ਦੀ ਇੱਜ਼ਤ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਤਿਰੰਗੇ ਦੀ ਠਾਣ ਲਈ ਹਰ ਭਾਰਤੀ ਮਰਨ ਲਈ ਤਿਆਰ ਹੈ ਜਿਨ੍ਹਾਂ ਵਿਚ ਹਰ ਧਰਮ ਦੇ ਲੋਕ ਹਨ ਪਰ ਕੁਝ ਸੁਆਰਥੀ ਲੋਕ ਆਪਣੇ ਸਵਾਰਥਾਂ ਕਾਰਨ ਇਸ ਦਾ ਅਪਮਾਨ ਕਰਨ ਲਈ ਵੱਖ-ਵੱਖ ਤਰੀਕੇ ਲੱਭਦੇ ਹਨ। ਇਨ੍ਹਾਂ ਨੂੰ ਵਿਦੇਸ਼ੀ ਏਜੰਸੀਆਂ ਤੋਂ ਪੈਸੇ ਮਿਲਦੇ ਹਨ ਅਤੇ ਆਪਣੀ ਸਸਤੀ ਸ਼ੋਹਰਤ ਹਾਸਲ ਕਰਨ ਲਈ ਇਹ ਲੋਕ ਅਜਿਹੇ ਬੇਤੁਕੇ ਬਿਆਨ ਦਿੰਦੇ ਰਹਿੰਦੇ ਹਨ ਜੇਕਰ ਇਨ੍ਹਾਂ ਲੋਕਾਂ ਨੂੰ ਭਾਰਤ ਦਾ ਸੰਵਿਧਾਨ ਅਤੇ ਤਿਰੰਗਾ ਪਸੰਦ ਨਹੀਂ ਹੈ ਤਾਂ ਇਨ੍ਹਾਂ ਨੂੰ ਬਿਨਾਂ ਦੇਰੀ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ ਅਤੇ ਉੱਥੇ ਜੋ ਹਾਲਾਤ ਹਨ, ਉਨ੍ਹਾਂ ਵਿਚ ਰਹਿਣਾ ਚਾਹੀਦਾ ਹੈ। ਮਹਾਜਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਜਿਹਾ ਪ੍ਰਚਾਰ ਕਰਨ ਵਾਲਿਆਂ ਦੀਵਾਲੀ ਅਤੇ ਬੇਮਤਲਬ ਦੇ ਬਿਆਨ ਦੇਣ ਵਾਲਿਆਂ ਤੇ ਤੁਰੰਤ ਪਰਚਾ ਦਰਜ ਕੀਤਾ ਜਾਵੇ