6 ਸਾਲਾ ਬੱਚੇ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਵੀਡੀਓ ਵਾਇਰਲ ਕਰਨ ਦੇ ਦੋਸ਼ੀ ਲੜਕੇ ਖਿਲਾਫ ਮਾਮਲਾ ਦਰਜ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 9 ਅਗਸਤ 2022
ਪੁਲਿਸ ਸਟੇਸ਼ਨ ਦੋਰਾਂਗਲਾ ਅਧੀਨ ਪੈਂਦੇ ਇਕ ਪਿੰਡ ਦੇ ਰਹਿਣ ਵਾਲੇ ਛੇ ਸਾਲ ਦੇ ਨਬਾਲਗ. ਬੱਚੇ ਨਾਲ ਇਕ ਹੋਰ ਨਬਾਲਗ ਬੱਚੇ ਵੱਲੋਂ ਅਸ਼ਲੀਲ ਹਰਕਤਾਂ ਕਰਕੇ ਵੀਡੀਉ ਬਣਾ ਕੇ ਵਾਇਰਲ ਕਰਨ ਦੇ ਦੋਸ਼ ਵਿੱਚ ਪੁਲਿਸ ਵਲੋਂ ਦੋਸੀ ਨਾਬਾਲਗ ਬੱਚੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਅਧਿਕਾਰੀ ਥਾਣਾ ਦੋਰਾਂਗਲਾ ਦੇ ਐਸਐਚਓ ਜਬਰਜੀਤ ਸਿੰਘ ਨੇ ਦੱਸਿਆ ਕਿ ਪੀੜਤ ਛੇ ਸਾਲਾ ਬੱਚੇ ਦੇ ਚਾਚੀ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਬੀਤੇ ਦਿਨ ਉਸਦੀ ਭਰਜਾਈ ਨੇ ਉਸ ਨੂੰ ਦੱਸਿਆ ਕਿ ਉਸਦਾ ਲੜਕਾ ਹਰਜੋਤ ਸਿੰਘ ਉਮਰ ਕ੍ਰੀਬ 06 ਸਾਲ ਮਿਲ ਨਹੀ ਰਿਹਾ ਜਦ ਉਹ ਬੱਚੇ ਦੀ ਭਾਲ ਕਰਨ ਗਿਆ ਤਾਂ ਉਸਨੂੰ ਪਤਾ ਲੱਗਾ ਕਿ ਪਿੰਡ ਦਾ ਇੱਕ ਹੋਰ ਲੜਕਾ ਉਸ ਦੇ ਭਤੀਜੇ ਨੂੰ ਪਿੰਡ ਦੀ ਹੀ ਇੱਕ ਮੋਟਰ ਤੇ ਨਹਾਉਣ ਲਈ ਲੈ ਕੇ ਗਿਆ ਹੈ। ਜਦ ਬੱਚੇ ਦਾ ਚਰਚਾ ਮੋਟਰ ਤੇ ਪੁੱਜਾ ਤਾਂ ਵੇਖਿਆ ਕਿ ਮੋਟਰ ਦੇ ਕਮਰੇ ਦੇ ਨਾਲ ਦੋਸ਼ੀ ਲੜਕਾ ਬੱਚੇ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਅਤੇ ਨਾਲ ਹੀ ਆਪਣੇ ਮੋਬਾਇਲ ਫੋਨ ਤੇ ਇਸਦੀ ਵੀਡੀਉ ਬਣਾ ਰਿਹਾ ਸੀ ਜੋ ਉਸ ਨੂੰ ਦੇਖ ਕੇ ਮੋਕਾ ਤੋਂ ਦੋੜ ਗਿਆ। ਇਸ ਤੋਂ ਬਾਅਦ ਦੋਸੀ ਨੇ ਆਪਣੇ ਮੋਬਾਇਲ ਫੋਨ ਵਿੱਚ ਬਣਾਈ ਅਸ਼ਲੀਲ ਵੀਡਿਊ ਵਾਇਰਲ ਕਰ ਵੀ ਦਿੱਤੀ।
ਪੁਲਿਸ ਸਟੇਸ਼ਨ ਦੌਰਾਂਗਲਾ ਦੇ ਇੰਚਾਰਜ ਜਬਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀ ਲੜਕੇ ਦੇ ਖਿਲਾਫ ਪੋਸਕੋ ਐਕਟ 67 , 67 ਏ ਤੇ 67 ਬੀ ਆਈ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।