ਅਮਰਨਾਥ ਯਾਤਰਾ ਦੌਰਾਨ ਸਟਿੱਕੀ ਬੰਬ ਦਾ ਖ਼ਤਰਾ, ਪੁਲਿਸ ਦੇ ਖੜ੍ਹੇ ਹੋਏ ਕੰਨ
ਬਾਬੂਸ਼ਾਹੀ ਨੈਟਵਰਕ
ਚੰਡੀਗਡ਼੍ਹ 29 ਜੂਨ 2022 : 3,888 ਮੀਟਰ ਦੀ ਉਚਾਈ 'ਤੇ ਸਥਿਤ ਬਾਬਾ ਅਮਰਨਾਥ ਦੀ ਯਾਤਰਾ 'ਤੇ ਇਸ ਵਾਰ ਇਕ ਸਟਿੱਕੀ ਬੰਬ ਦਾ ਖ਼ਤਰਾ ਹੈ ਜੋ ਮਿੰਟਾਂ ਵਿਚ ਤਬਾਹੀ ਮਚਾ ਸਕਦਾ ਹੈ। ਦਰਅਸਲ ਇਹ 43 ਦਿਨਾਂ ਦੀ ਲੰਬੀ ਯਾਤਰਾ ਦੋ ਸਾਲਾਂ ਬਾਅਦ ਹੋ ਰਹੀ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਵੀ ਇਹ ਪਹਿਲੀ ਯਾਤਰਾ ਹੈ।
ਕਸ਼ਮੀਰ ਦੇ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਪੁਸ਼ਟੀ ਕੀਤੀ ਕਿ ਸਟਿੱਕੀ ਬੰਬ ਅਤੇ ਡਰੋਨ ਹਮਲੇ ਇਸ ਸਾਲ ਦੋ ਵੱਡੇ ਖ਼ਤਰੇ ਹਨ, ਪਰ ਇਨ੍ਹਾਂ ਦੋਵਾਂ ਤੋਂ ਬਚਣ ਦੀ ਪੂਰੀ ਯੋਜਨਾ ਵੀ ਤਿਆਰ ਹੈ, ਡਰੋਨ ਦਾ ਜਵਾਬ ਹਵਾ ਵਿੱਚ ਹੀ ਦਿੱਤਾ ਜਾਵੇਗਾ।
30 ਜੂਨ ਤੋਂ 11 ਅਗਸਤ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ ਲਈ ਹੁਣ ਤੱਕ 3 ਲੱਖ ਤੋਂ ਵੱਧ ਲੋਕ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਹ ਯਾਤਰਾ ਦੋ ਸਾਲਾਂ ਬਾਅਦ ਹੋ ਰਹੀ ਹੈ, ਇਸ ਲਈ ਸਾਰੇ ਪੁਰਾਣੇ ਰਿਕਾਰਡ ਤੋੜਦੇ ਹੋਏ ਸ਼ਰਧਾਲੂਆਂ ਦੀ ਗਿਣਤੀ 8 ਲੱਖ ਤੱਕ ਪਹੁੰਚ ਸਕਦੀ ਹੈ।