ਕਰਜ਼ਾ ਚੁੱਕਾਏ ਬਿਨਾਂ ਹੋਰ ਕਿਤੇ ਵੇਚਿਆ ਟਰੈਕਟਰ, ਦੋਸ਼ੀ ਨਾਮਜ਼ਦ
ਰੋਹਿਤ ਗੁਪਤਾ, ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 28 ਜੂਨ 2022
ਪੁਲਿਸ ਜਿਲਾ ਗੁਰਦਾਸਪੁਰ ਦੇ ਥਾਣਾ ਕਲਾਨੌਰ ਵਿੱਚ ਬਿਨਾ ਐਨ ਔ ਸੀ ਲਏ ਅਤੇ ਬਿਨਾਂ ਕਰਜ਼ੇ ਦੀਆਂ ਕਿਸ਼ਤਾਂ ਦਿੱਤੇ ਟਰੈਕਟਰ ਹੋਰ ਕਿਤੇ ਵੇਚਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ। ਮੁਕਦਮਾ 8 ਮਾਰਚ ਨੂੰ ਪੁਲਿਸ ਦੇ ਉੱਚ ਅਧਿਕਾਰੀਆ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਉਪ ਕਪਤਾਨ ਪੁਲਿਸ ਸਪੈਸਲ ਬ੍ਰਾਂਚ ਗੁਰਦਾਸਪੁਰ ਦੀ ਜਾਂਚ ਤੋਂ ਬਾਅਦ ਰਜਿਸਟਰ ਕੀਤਾ ਗਿਆ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਲਖਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਕਲਾਨੋਰ ਨੇ ਕਿਹਾ ਸੀ ਕਿ ਉਸਦੇ ਲੜਕੇ ਸੰਦੀਪ ਸਿੰਘ ਨੇ ਦੋਸੀ ਜੋਬਨਜੀਤ ਸਿੰਘ ਪੁਤਰ ਸਰਬਜੀਤ ਸਿੰਘ ਵਾਸੀ ਕਿਲਾ ਦੇਸਾ ਸਿੰਘ ਥਾਂਣਾ ਘਣੀਏ ਕੇ ਬਾਂਗਰ ਪਾਸੋਂ ਇੱਕ ਪੁਰਾਣਾ ਟਰੈਕਟਰ ਸੋਨਾਲੀਕਾ ਨੰਬਰੀ ਪੀਬੀ.02_1410 ਜੂਨ 2018 ਵਿੱਚ 4 ਲੱਖ 20 ਹਜ਼ਾਰ ਰੁਪਏ ਵਿੱਚ ਖਰੀਦਿਆ ਸੀ। ਮਿੱਥੀ ਗਈ ਰਾਸ਼ੀ ਵਿੱਚੋਂ 1ਲੱਖ 10 ਹਜ਼ਾਰ ਰੁਪਏ ਨਗਦ ਦੋਸ਼ੀ ਨੂੰ ਦੇ ਦਿੱਤੇ ਗਏ ਸਨ ਅਤੇ ਦੋਸੀ ਵਲੋਂ ਪੁਰਾਣੇ ਟਰੈਕਟਰ ਤੇ ਸ੍ਰੀ ਰਾਮ ਫਾਇਨਾਂਸ ਕੰਪਨੀ ਬ੍ਰਾਂਚ ਬਟਾਲਾ ਤੋਂ 2 ਲੱਖ 90 ਹਜ਼ਾਰ ਰੁਪਏ ਦਾ ਟਰੈਕਟਰ ਲੋਨ ਸੰਦੀਪ ਸਿੰਘ ਦੇ ਨਾਮ ਕਰਵਾ ਦਿੱਤਾ ਗਿਆ ਸੀ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਕਰੋਨਾ ਸਮੇ ਦੋਰਾਂਨ ਰੇਤਾ ਬੱਜਰੀ ਦਾ ਕੰਮ ਬੰਦ ਹੋਣ ਕਰਕੇ ਸੰਦੀਪ ਸਿੰਘ ਨੇ ਇਹ ਟਰੈਕਟਰ ਦੋਸੀ ਨੂੰ ਵਾਪਿਸ ਕਰ ਦਿੱਤਾ ਅਤੇ ਹਲਫੀਆ ਬਿਆਨ ਮੁਤਾਬਿਕ ਟਰੈਕਟਰ ਦਾ ਲੋਨ ਮਿਤੀ 01.05.22 ਤੱਕ ਕਲੀਅਰ ਕਰਕੇ ਐਨ ਓ ਸੀ ਲੈ ਕੇ ਦੇਣਾ ਕੀਤਾ ਗਿਆ ਸੀ, ਪਰ ਦੋਸੀ ਨੇ ਸੰਦੀਪ ਸਿੰਘ ਨੂੰ ਬਿਨਾ ਦੱਸੇ ਬਿਨਾਂ ਲੋਨ ਜਮਾ ਕਰਵਾਏ ਅਤੇ ਐਨ ਓ ਸੀ ਲਏ ਟਰੈਕਟਰ ਹੋਰ ਕਿਸੇ ਹੋਰ ਨਾਮਾਲੂਮ ਪਾਰਟੀ ਨੂੰ ਵੇਚ ਦਿੱਤਾ ਹੈ।
ਡੀਐਸਪੀ ਸਪੈਸ਼ਲ ਬਰਾਂਚ ਵੱਲੋਂ ਕੀਤੀ ਗਈ ਇਨਕੁਆਇਰੀ ਤੋਂ ਬਾਅਦ ਧਾਨਕ ਕਲਾਨੌਰ ਵਿਖੇ ਜੋਬਨਜੀਤ ਸਿੰਘ ਦੇ ਖਿਲਾਫ 420 ਅਤੇ 406 ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।