ਅਮਰੀਕਾ : ਟੈਕਸਸ ’ਚ ਟਰੱਕ ’ਚ ਮਰਨ ਵਾਲਿਆਂ ਦੀ ਗਿਣਤੀ 46 ਹੋਈ, 16 ਹਸਪਤਾਲ ਦਾਖਲ
ਵਾਸ਼ਿੰਗਟਨ, 28 ਜੂਨ, 2022 : ਟੈਕਸਸ ਦੇ ਸੈਨ ਐਂਟੋਨੀਓ ਵਿਚ ਟਰੱਕ ਵਿਚ ਮਰਨ ਵਾਲਿਆਂ ਦੀ ਗਿਣਤੀ 46 ਹੋ ਗਈ ਹੈ ਜਦੋਂ ਕਿ 16 ਜਣੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮੇਅਰ ਰੋਣ ਨਿਰੇਨਬਰਗ ਨੇ ਘਟਨਾ ਨੂੰ ਵੱਡੀ ਮਨੁੱਖੀ ਤ੍ਰਾਸਦੀ ਕਰਾਰ ਦਿੱਤਾ ਹੈ। 4 ਬੱਚਿਆਂ ਸਮੇਤ 16 ਬੰਦੇ ਹਸਪਤਾਲ ਕਰਵਾਏ ਗਏ ਹਨ। ਜਿਹੜੇ ਜਿਉਂਦੇ ਪਾਏ ਗਏ, ਉਹ ਇੰਨੇ ਤੱਤੇ ਸਨ ਕਿ ਹੱਥ ਲਾਉਣਾ ਔਖਾ ਸੀ। ਮਰਨ ਵਾਲੇ ਗਰਮੀ ਤੇ ਸਾਹ ਘੁਟਣ ਕਾਰਨ ਮਰੇ ਹਨ।