ਅੰਮ੍ਰਿਤਸਰ ਪੁਲਿਸ ਨੂੰ ਮਿਲਿਆ ਲਾਰੰਸ ਬਿਸ਼ਨੋਈ ਦਾ 8 ਦਿਨਾਂ ਪੁਲਿਸ ਰਿਮਾਂਡ
ਅੰਮ੍ਰਿਤਸਰ, 28 ਜੂਨ, 2022: ਲਾਰੰਸ ਬਿਸ਼ਨੋਈ ਨੂੰ ਲੈ ਕੇ ਅੰਮ੍ਰਿਤਸਰ ਪੁੱਜੀ ਅੰਮ੍ਰਿਤਸਰ ਪੁਲਿਸ ਨੂੰ ਲਾਰੰਸ ਬਿਸ਼ਨੋਈ ਦਾ 8 ਰੋਜ਼ਾ ਪੁਲਿਸ ਰਿਮਾਂਡ ਮਿਲ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਿਸ਼ਨੋਈ ਤੋਂ ਰਾਜਾ ਕੰਧੋਲਾ ਕਤਲ ਕਾਂਡ ਸਬੰਧੀ ਪੁੱਛ ਗਿੱਛ ਕੀਤੀ ਜਾਵੇਗੀ। ਉਸ ਦਾ 6 ਜੁਲਾਈ ਤੱਕ ਦਾ ਪੁਲਿਸ ਰਿਮਾਂਡ ਮਿਲਿਆ ਹੈ।