ਮੇਲਾ ਖੂਨਦਾਨੀਆਂ ਦਾ : 501 ਖੂਨਦਾਨੀਆਂ ਵੱਲੋਂ ਕੀਤਾ ਗਿਆ ਖੂਨਦਾਨ
ਦੀਪਕ ਗਰਗ
ਕੋਟਕਪੂਰਾ 27 ਜੂਨ 2022
ਪੀ ਬੀ ਜੀ ਵੈਲਫੇਅਰ ਕਲੱਬ(ਰਜਿ) ਦੀ 13ਵੀਂ ਵਰੇਗੰਡ ਦੇ ਮੋਕੇ ਤੇ ਸੰਸਥਾ ਵਲੋਂ ‘ਮੇਲਾ ਖੂਨਦਾਨੀਆਂ ਦਾ” ਬੈਨਰ ਹੇਠ ਸਥਾਨਕ ਅਰੋੜਬੰਸ ਧਰਮਸ਼ਾਲਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਮੋਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਢਿੱਲਵਾਂ ਨੇ ਬਤੋਰ ਮੁੱਖ ਮਹਿਮਾਨ ਜਦਕਿ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਅਤੇ ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ ਕੋਟਕਪੂਰਾ ਨੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੋਰਾਨ ਵੱਖ ਵੱਖ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਕੋਵਿਡ ਦੋਰਾਨ ਪੀ.ਬੀ.ਜੀ ਵੈਲਫੇਅਰ ਕਲੱਬ ਦਾ ਖੂਨਦਾਨ ਦੇ ਖੇਤਰ ਵਿੱਚ ਸ਼ਲਾਘਾਯੋਗ ਰਿਹਾ।
ਕੈਂਪ ਦੇ ਦੋਰਾਨ ਜ਼ਿਲ੍ਹਾ ਫਰੀਦਕੋਟ ਵਾਸੀਆਂ ਦੇ ਸਹਿਯੋਗ ਨਾਲ 501 ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ।ਜਿਸ ਵਿੱਚ ਟੀਮਾਂ ਬਾਬਾ ਦਿਆਲ ਸਿੰਘ ਸਰਕਾਰੀ ਹਸਪਤਾਲ ਕੋਟਕਪੂਰਾ ਦੇ ਬਲ਼ੱਡ ਬੈਂਕ ਵਿੱਚ 115 ਯੁਨਿਟ, ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ਼ ਫਰੀਦਕੋਟ ਵਿੱਚ 111 ਯੁਨਿਟ, ਗੁਰੁ ਨਾਨਕ ਦੇਵ ਚੈਰੀਟੇਬਲ ਬਲੱਡ ਬੈਂਕ ਬਠਿੰਡਾ ਵਿੱਚ 156 ਯੁਨਿਟ, ਵਾਦੀ ਬਲੱਡ ਬੈਂਕ ਬਠਿੰਡਾ ਵਿੱਚ 119 ਯੁਨਿਟ ਖੂਨ ਇਕੱਤਰ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਆਈ.ਐਮ.ਏ, ਗੁਰਦੇਵ ਸਿੰਘ ਠੇਕੇਦਾਰ, ਬਾਬਾ ਫਰੀਦ ਸਾਅ ਮਿੱਲ, ਬਰਾੜ ਆਈ ਹਸਪਤਾਲ, ਭਾਰਤੀ ਕਰਿਆਨਾ ਸਟੋਰ, ਚੰਡੀਗੜ੍ਹ ਚਾਇਲਡ ਕੇਅਰ, ਰਾਜਨ ਹਸਪਤਾਲ, ਵਿੱਕੀ ਬਾਲੀਵੁੱਡ, ਕਰਮਜੀਤ ਨਰਸਿੰਗ ਹੋਮ, ਲਾਇਨਸ ਕਲੱਬ, ਐਸ.ਐਮ.ਡੀ ਇੰਸਟੀਟਿਊਟ, ਇੰਨਰ ਵੀਅਰ ਕਲੱਬ, ਬਾਬਾ ਮਿਲਕ, ਅਮ੍ਰਿਤ ਫਰੂਟ ਕੰਪਨੀ ਆਦਿ ਦਾ ਪੂਰਾ ਸਹਿਯੋਗ ਰਿਹਾ।
ਇਸ ਕੈਂਪ ਇੰਚਾਰਜ ਨੇ ਦੱਸਿਆ ਕਿ ਖੁਨ ਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਐਚ. ਡੀ. ਐਫ. ਸੀ ਬੈਂਕ (ਬ੍ਰਾਂਚ ਫਰੀਦਕੋਟ) ਸਨਮਾਨ ਚਿੰਨ੍ਹ ਦਿੱਤੇ ਗਏ।