ਸੰਗਰੂਰ ਲੋਕ ਸਭਾ ‘ਚ ‘ਆਪ‘ ਦੀ ਹਾਰ ਨੇ ਦਿਖਾ ਦਿੱਤਾ ‘ਆਪ ਦੀ ਸਰਕਾਰ‘ (ਫਿਲਮ) ਦਾ ਟ੍ਰੇਲਰ ਪੰਜਾਬ ਦੇ ਲੋਕਾਂ ਨੂੰ ਪਸੰਦ ਨਹੀਂ - ਬਾਵਾ, ਗਿੱਲ
ਲੁਧਿਆਣਾ, 27 ਜੂਨ 2022 : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਕਿ੍ਰਸਨ ਕੁਮਾਰ ਬਾਵਾ ਅਤੇ ਇੰਡੀਅਨ ਓਵਰਸੀਜ ਕਾਂਗਰਸ ਯੂਐਸ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਕਿਹਾ ਕਿ ਸੰਗਰੂਰ ਲੋਕ ਸਭਾ ਵਿੱਚ ‘ਆਪ’ ਦੀ ਹਾਰ ਨੇ ਦਰਸਾ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਨੇ ‘ਆਪ ਕੀ ਸਰਕਾਰ’ (ਫਿਲਮ) ਦਾ ਟ੍ਰੇਲਰ ਪੰਜਾਬ ਦੇ ਲੋਕਾਂ ਨੂੰ ਪਸੰਦ ਨਹੀਂ ਆਇਆ । ਉਨਾਂ ਕਿਹਾ ਕਿ 89 ਦਿਨਾਂ ਬਾਅਦ ਕੱਚੇ ਕਾਮੇ ਪੱਕੇ ਹੋ ਜਾਂਦੇ ਹਨ। ਪਰ ਪੰਜਾਬ ਦੇ ਲੋਕਾਂ ਨੇ ‘ਆਪ‘ ਸਰਕਾਰ ‘ਤੇ ਪੱਕੇ ਹੋਣ ਤੇ ਮੋਹਰ ਨਹੀਂ ਲਗਾਈ।
ਬਾਵਾ ਨੇ ਕਿਹਾ ਕਿ ਲੋਕ ਭਾਵਨਾਵਾਂ, ਝੂਠੇ ਵਾਅਦਿਆਂ ਅਤੇ ਨਾਅਰਿਆਂ ਨਾਲ ਤਿੰਨ ਮਹੀਨੇ ਪਹਿਲਾਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਸੰਗਰੂਰ ਲੋਕ ਸਭਾ ਜਿਮਨੀ ਚੋਣ ਹਾਰ ਕੇ ਰੇਤ ਵਾਂਗ ਢਹਿ ਗਈ। ਕਿਉਂਕਿ ਹਵਾਈ ਨਾਅਰੇ ਅਤੇ ਨਵੇਂ ਨਕੋਰ ਆਗੂ ਇਸ ਸਮੇਂ ਜੋ ਪੰਜਾਬ ਦੀ ਹਾਲਤ ਬਣ ਗਈ ਹੈ , ਬਦਲ ਕੇ ਕੋਈ ਨਵੀਂ ਦਿਸ਼ਾ ਨਹੀਂ ਦੇ ਸਕਦੇ। ਉਨਾਂ ਕਿਹਾ ਕਿ ਸਮਾਂ ਹੀ ਦੱਸੇਗਾ ਕਿ ਸੰਗਰੂਰ ਦੇ 9 ਹਲਕਿਆਂ ਅਤੇ ਭਗਵੰਤ ਮਾਨ ਦੇ 9 ਰਤਨਾਂ ਦੀ ਹਾਰ ‘ਆਪ‘ ਸਰਕਾਰ ਕਿਵੇਂ ਹਜਮ ਕਰ ਸਕਦੀ ਹੈ।
ਬਾਵਾ ਨੇ ਕਿਹਾ ਕਿ ਉਨਾਂ ਨੇ 45 ਸਾਲ ਕਾਂਗਰਸ ਪਾਰਟੀ ‘ਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕੀਤਾ ਪਰ ਹੁਣ ਸਾਡੀ ਪਾਰਟੀ ‘ਚ ਕੁਝ ਅਜਿਹੇ ਲੋਕ ਹਨ ਜੋ ਮਹਾਤਮਾ ਗਾਂਧੀ ਦੀ ਸੋਚ ਨਹੀਂ ਰੱਖਦੇ, ਉਹ ਮਹਾਤਮਾ ਗਾਂਧੀ ਦੀ ਫੋਟੋ ਵਾਲੇ ਨੋਟਾਂ ‘ਤੇ ਪਹਿਰਾ ਦੇਣ ਜਾ ਰਹੇ ਹਨ। ਅੱਜ ਸਮੇਂ ਦੀ ਲੋੜ ਹੈ ਕਿ ਕਾਂਗਰਸ ਪਾਰਟੀ ਗੰਭੀਰਤਾ ਨਾਲ ਲਵੇ , ਸਮਝਿਆ ਜਾਵੇ ਅਤੇ ਗਾਂਧੀਵਾਦੀ ਆਗੂਆਂ ਨੂੰ ਅੱਗੇ ਲਿਆਂਦਾ ਜਾਵੇ। ਜੇਕਰ ਰਾਜਸਥਾਨ ਦੇ ਦਾਗੀ ਨੇਤਾ ਹੀ ਸਾਡੇ ‘ਤੇ ਭਾਰੂ ਰਹੇ ਤਾਂ ਪੰਜਾਬ ‘ਚ ਕਾਂਗਰਸ ਦਾ ਵੀ ਨੁਕਸਾਨ ਹੋਵੇਗਾ। ਉਨਾਂ ਕਿਹਾ ਕਿ ਕਾਂਗਰਸ ਨੂੰ ਲਿਆਉਣ ਦੀ ਲੋੜ ਹੈ, ਜਿਸ ਵਿੱਚ ਆਜਾਦੀ ਘੁਲਾਟੀਆਂ, ਦੇਸ ਭਗਤ ਪਰਿਵਾਰ, ਅੱਤਵਾਦ ਪੀੜਤ ਪਰਿਵਾਰ, ਕਾਂਗਰਸੀ ਵਰਕਰ ਹੋਣ, ਜੋ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਅੱਜ ਕਾਂਗਰਸ ਵਿੱਚੋਂ ਬਾਹਰ ਦਾ ਰਸਤਾ ਦਿਖਾ ਸਕਣ।