ਪੰਜਾਬ ਸਰਕਾਰ ਨੇ ਖੇਡਾਂ ਦੇ ਖੇਤਰ ਲਈ 25 ਕਰੋੜ ਰੱਖੇ-ਹਰਪਾਲ ਚੀਮਾ
ਬਾਬੂਸ਼ਾਹੀ ਨੈਟਵਰਕ
ਚੰਡੀਗਡ਼੍ਹ, 27 ਜੂਨ 2022
ਖੇਡਾਂ ਵਿੱਚ ਪੰਜਾਬ ਨੂੰ ਮੁੜ ਨੰਬਰ ਇਕ ਬਣਾਉਣ ਲਈ ਉੱਭਰਦੇ ਤੇ ਉੱਤਮ ਖਿਡਾਰੀਆਂ ਲਈ
ਦੋ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਲਈ 25 ਕਰੋੜ ਰੁਪਏ ਰੱਖੇ।
ਲੌਂਗੋਵਾਲ (ਸੁਨਾਮ) ਵਿਚ ਉੱਚ ਪੱਧਰੀ ਸਟੇਡੀਅਮ ਬਣੇਗਾ। ਮੌਜੂਦਾ ਸਟੇਡੀਅਮਾਂ ਨੂੰ ਅੱਪਗ੍ਰੇਡ ਕੀਤਾ ਜਾਵੇਗਾ।
ਸੰਤ ਬਾਬਾ ਅਤਰ ਸਿੰਘ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਸੰਗਰੂਰ ਵਿਖੇ 100 ਐਮ.ਬੀ.ਬੀ.ਐਸ. ਸੀਟਾਂ ਵਾਲਾ
ਮੈਡੀਕਲ ਕਾਲਜ ਸਥਾਪਤ ਕੀਤਾ ਜਾ ਰਿਹਾ ਹੈ। ਇਸ ਲਈ ਬਜਟ ਵਿੱਚ 50 ਕਰੋੜ ਰੁਪਏ ਰੱਖੇ।
ਸਰਕਾਰ ਵੱਲੋਂ 117 ਮੁਹੱਲਾ ਕਲੀਨਿਕ ਬਣਾਏ ਜਾਣਗੇ। 15 ਅਗਸਤ 2022 ਤੱਕ
75 ਮੁਹੱਲਾ ਕਲੀਨਿਕ ਕਾਰਜਸ਼ੀਲ ਹੋ ਜਾਣਗੇ। ਇਸ ਲਈ 77 ਕਰੋੜ ਰੁਪਏ ਰੱਖੇ।
ਸਰਕਾਰ ਵੱਲੋਂ ਰਾਜ ਦੇ ਹਰ ਕੋਨੇ ਨੂੰ ਕਵਰ ਕਰਦੇ ਹੋਏ ਅਗਲੇ 5 ਸਾਲਾਂ ਦੀ ਮਿਆਦ ਵਿੱਚ
ਰਾਜ ਵਿੱਚ ਕੁੱਲ 25 ਮੈਡੀਕਲ ਕਾਲਜ ਬਣਾਉਣ ਵਾਲੇ 16 ਨਵੇਂ ਮੈਡੀਕਲ ਕਾਲਜ
ਸਥਾਪਤ ਕਰਨ ਦਾ ਪ੍ਰਸਤਾਵ ਹੈ।
ਮੈਡੀਕਲ ਸਿੱਖਿਆ ਲਈ 1,033 ਕਰੋੜ, ਜੋ ਕਿ ਵਿੱਤੀ ਸਾਲ 2021-22 ਨਾਲੋਂ 56.60% ਦਾ ਵਾਧਾ ਹੈ।