ਬਾਬੇ ਨਾਨਕ ਦੀ ਵੇਈਂ ਕਿਨਾਰੇ ਰਬਾਬੀਆਂ ਨੇ ਛੇੜਿਆ ਅਨਹਦ ਰਾਗ
ਸ਼ਬਦ-ਏ-ਨਾਦ ਵੱਲੋਂ ਲਗਾਏ ਗਏ ‘ਮਜਲਿਸ ਏ ਰਬਾਬ’ ਕੈਂਪ ਸਮਾਪਤ
ਵਿਰਾਸਤੀ ਸਾਜਾਂ ਤੋਂ ਮੁੁੱਖ ਮੋੜਨ ਨਾਲ ਆਪਣੇ ਇਤਿਹਾਸ ਤੋਂ ਵੀ ਹੋ ਰਹੇ ਹਨ ਦੂਰ- ਸੰਤ ਸੀਚੇਵਾਲ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈਟਵਰਕ
ਸੁਲਤਾਨਪੁਰ ਲੋਧੀ, 27 ਜੂਨ 2022
ਪੰਜ ਸਦੀਆਂ ਪਹਿਲਾਂ ਜਿਸ ਵੇਈ ਕਿਨਾਰੇ ਬਾਬੇ ਨਾਨਕ ਦੀ ਇਲਾਹੀ ਬਾਣੀ ‘ਤੇ ਮਰਦਾਨੇ ਦੀ ਰਬਾਬ ਟੱੁਣਕ ਦੀ ਰਹਿੰਦੀ ਸੀ ਉਸੇ ਵੇਈਂ ਕਿਨਾਰੇ ਤਿੰਨ ਦਿਨ ਰਬਾਬੀਆਂ ਦੀ ਮਜਲਿਸ ਲੱਗੀ।ਇੰਨ੍ਹਾਂ ਤਿੰਨਾਂ ਦਿਨਾਂ ਵਿੱਚ ਪੰਜ ਸੂਬਿਆਂ ਤੋਂ ਆਏ ਰਬਾਬੀਆਂ ਨੇ ਜਿੱਥੇ ਰਬਾਬ ਨਾਲ ਕੀਰਤਨ ਕਰਕੇ ਸਾਰਿਆਂ ਦਾ ਮਨ ਮੋਹ ਲਿਆ ਉਥੇ ਸ਼੍ਰੀ ਦਰਬਾਰ ਸਾਹਿਬ ਵਿੱਚ ਤੰਤੀ ਸਾਜ਼ਾ ਨਾਲ ਹੀ ਕੀਰਤਨ ਕੀਤੇ ਜਾਣ ਦੀ ਪੁਰਾਣੀ ਵਿਰਾਸਤ ਨੂੰ ਮੁੜ ਬਹਾਲ ਕਰਨ ਦੇ ਫੈਸਲੇ ਦੀ ਪ੍ਰਸੰਸਾ ਕੀਤੀ। ਕੈਂਪ ਦੀ ਸਮਾਪਤੀ ਦੌਰਾਨ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਬਾਬ ਨਾਲ ਜੋ ਕੀਰਤਨ ਕਰਨ ਦੀ ਪਿਰਤ ਪਾਈ ਸੀ ਪਰ ਅੱਜ ਦੇ ਬਹੁਤ ਸਾਰੇ ਕੀਰਤਨੀਆਂ ਆਪਣੀ ਵਿਰਾਸਤ ਤੋਂ ਦੂਰ ਹੁੰਦੇ ਜਾ ਰਹੇ ਹਨ। ਉਹਨਾਂ ਵੇਈਂ ਕਿਨਾਰੇ ਰਬਾਬ ਦੀ ਜਾਣਕਾਰੀ ਦੇਣ ਲਈ ਲਗਾਏ ਗਏ ਇਸ ਕੈਂਪ ਦੀ ਸ਼ਲਾਘਾ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਕਿਨਾਰੇ ‘ਸ਼ਬਦ ਏ ਨਾਦ’ ਵੱਲੋਂ ਲਗਾਇਆ ‘ਮਜਲਿਸ-ਏ-ਰਬਾਬ’ ਦਾ ਤਿੰਨ ਰੋਜ਼ਾ ਕੈਂਪ ਸੰਪਨ । ਇਸ ਕੈਂਪ ਵਿੱਚ ਦਿੱਲੀ, ਹਰਿਆਣਾ, ਪੰਜਾਬ, ਚੰਡੀਗੜ੍ਹ, ਪੱਛਮੀ ਬੰਗਾਲ ਅਤੇ ਮੁੰਬਾਈ ਤੋਂ 70 ਦੇ ਕਰੀਬ ਵਿਿਦਆਰਥੀਆਂ ਨੇ ਹਿੱਸਾ ਲਿਆ।
ਇਹ ਕੈਂਪ ਗੁਰੂਆਂ ਵੱਲੋਂ ਬਖ਼ਸ਼ਿਸ਼ ਕੀਤੇ ਸਾਜ਼ ਜਿੰਨ੍ਹਾਂ ‘ਚ ਰਬਾਬ, ਸਰੰਦਾ, ਜੋੜੀ ਅਤੇ ਤਾਊਸ ਸ਼ਾਮਿਲ ਸਨ।ਇੰਨ੍ਹਾਂ ਸਾਜ਼ਾਂ ਰਾਹੀ ਗੁਰੂ ਗ੍ਰੰਥ ਸਾਹਿਬ ਵਿਚਲੇ 31 ਰਾਗਾਂ ਦਾ ਕਿਵੇਂ ਗਾਇਨ ਕਰਨਾ ਹੈ ਉਸ ਦੇ ਅਭਿਆਸ ਦੇ ਸਾਰੇ ਢੰਗ ਤਾਰੀਕੇ ਗੁਰ ਮਰਿਆਦਾ ਅਨੁਸਾਰ ਦੱਸੇ ਗਏ। ਇਹ ਕੈਂਪ ਨਾਮਵਰ ਰਬਾਬੀ ਭਾਈ ਰਣਜੋਧ ਸਿੰਘ ਦੀ ਅਗਵਾਈ ਵਿੱਚ ਲਗਾਇਆ ਗਿਆ।
ਇਸ ਮੌਕੇ ਭਾਈ ਰਣਜੋਧ ਸਿੰਘ ਅਤੇ ਭਾਈ ਨਵਜੋਧ ਸਿੰਘ ਨੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਧੰਨਵਾਦ ਕੀਤੀ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਹਰ ਤਰ੍ਹਾਂ ਦੀ ਮੱਦਦ ਕੀਤੀ ਗਈ।
ਉਹਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਬੱਚਿਆਂ ਨੂੰ ਪੰਥ ਦੇ ਮੰਨੇ ਪ੍ਰੰਮਨੇ ਸੰਗੀਤਕਾਰ, ਧੁਰੰਦਰ, ਵਜੰਤਰੀ, ਪੇਸ਼ਕਾਰ ਅਤੇ ਉਸਤਾਦਾਂ ਨੂੰ ਸੱਦਿਆ ਗਿਆ ਸੀ। ਇਸ ਮੌਕੇ ਆਏ ਵਿਿਦਆਰਥੀਆਂ ਵੱਲੋਂ ਕੁਦਰਤ ਨਾਲ ਕਿਵੇਂ ਇਕਮਿਕ ਹੋ ਕੇ ਰਿਹਾ ਜਾ ਸਕਦਾ ਹੈ ਉਹ ਬਾਬੇ ਨਾਨਕ ਦੀ ਵੇਈਂ ਤੋਂ ਸਿੱਖਿਆ।