ਘਰ ਵਿੱਚੋਂ ਲੱਖਾਂ ਦਾ ਸਮਾਨ ਅਤੇ ਨਗਦੀ ਕੀਤੀ ਚੋਰੀ, ਚੋਰ ਸੀਸੀਟੀਵੀ ਵਿੱਚ ਹੋਏ ਕੈਦ
ਪੱਤਰਕਾਰ_ਰੋਹਿਤ ਗੁਪਤਾ
ਗੁਰਦਾਸਪੁਰ, 26 ਜੂਨ 2022 - ਗੁਰਦਾਸਪੁਰ ਵਿੱਚ ਲਗਾਤਾਰ ਚੋਰੀਆਂ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ ਜਿੱਥੇ ਅੱਜ ਗੁਰਦਾਸਪੁਰ ਦੇ ਪਿੰਡ ਨੂੰਸ਼ਹਿਰਾਂ ਵਿਖੇ ਚੋਰਾਂ ਵੱਲੋਂ ਲੱਖਾਂ ਦਾ ਸਾਮਾਨ, ਸੋਨਾ ਅਤੇ ਨਗਦੀ ਚੋਰੀ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਮਨਰਾਜ ਕੌਰ ਨੇ ਦੱਸਿਆ ਕਿ ਮੇਰੇ ਪੋਤਰੇ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਸ ਦਾ ਇਲਾਜ ਹਸਪਤਾਲ ਵਿਖੇ ਚੱਲ ਰਿਹਾ ਹੈ ਜਿਸ ਕਰਕੇ ਕਰੀਬ 24 ਦਿਨ ਤੋਂ ਸਾਡਾ ਘਰ ਬੰਦ ਪਿਆ ਹੋਇਆ ਸੀ ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਸਵੇਰੇ ਆ ਕੇ ਦੇਖਿਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਸਾਰਾ ਹੀ ਸਮਾਨ ਖਿਲਰਿਆ ਹੋਇਆ ਸੀ ਉਹਨਾਂ ਨੇ ਕਿਹਾ ਕਿ ਚੋਰਾਂ ਵੱਲੋਂ 75 ਹਜਾਰ ਨਗਦੀ,led, ਕਰੀਬ 13 ਤੋਲੇ ਸੋਨਾ ਤੇ ਹੋਰ ਘਰ ਦਾ ਸਮਾਨ ਚੋਰੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਸੰਬਧੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਪੁਲਿਸ ਵੱਲੋਂ ਸੀ ਸੀ ਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਮਨਰਾਜ ਕੌਰ ਨੇ ਦੱਸਿਆ ਕਿ ਮੇਰੇ ਪੋਤਰੇ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਦਾ ਇਲਾਜ ਹਸਪਤਾਲ ਵਿਖੇ ਚੱਲ ਰਿਹਾ ਹੈ ਜਿਸ ਕਰਕੇ ਕਰੀਬ 24 ਦਿਨ ਤੋ ਸਾਡਾ ਘਰ ਬੰਦ ਪਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਅੱਜ ਸਵੇਰੇ ਘਰ ਆਈ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਕਮਰਿਆਂ ਵਿੱਚ ਸਾਰਾ ਹੀ ਸਮਾਨ ਖਿਲਰਿਆ ਪਿਆ ਸੀ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਦੇਖਿਆ ਤਾਂ ਘਰ ਵਿਚੋਂ ਨਗਦੀ ਅਤੇ ਹੋਰ ਵੀ ਘਰ ਦਾ ਸਾਮਾਨ ਚੋਰੀ ਹੋ ਚੁੱਕਿਆ ਸੀ ਉਹਨਾਂ ਨੇ ਕਿਹਾ ਕਿ ਚੋਰਾਂ ਵੱਲੋਂ ਕਰੀਬ 6 ਲੱਖ ਦਾ ਸਮਾਨ ਚੋਰੀ ਕਰ ਲਿਆ ਗਿਆ ਉਹਨਾਂ ਨੇ ਕਿਹਾ ਕਿ ਮੈਂ ਇਸ ਸਬੰਧੀ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।