ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਜਾਣ ਨਾਲ ਨੌਜਵਾਨ ਝੁਲਸਿਆ, ਹਾਲਤ ਗੰਭੀਰ
ਜਲੰਧਰ 25 ਜੂਨ 2022 - ਚੌਗਿੱਟੀ ਬਾਈਪਾਸ ਨੇੜੇ ਗੁਰੂਨਾਨਕਪੁਰਾ ਦੇ ਨਾਲ ਲੱਗਦੇ ਸਤਨਾਮ ਨਗਰ ਇਲਾਕੇ ਵਿਚ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਜਾਣ ਨਾਲ ਇਕ ਨੌਜਵਾਨ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਉਸ ਨੂੰ ਜ਼ਖਮੀ ਹਾਲਾਤ ਵਿਚ ਨਿੱਜੀ ਹਸਪਤਾਲ ਲਿਜਾਇਆ ਗਿਆ। ਉਥੇ ਮੁੱਢਲੀ ਸਹਾਇਤਾ ਤੋਂ ਬਾਅਦ ਨੌਜਵਾਨ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਦੱਸਿਆ ਜ਼ਾ ਰਿਹਾ ਹੈ ਕਿ ਹੈਪੀ ਨਹਾਉਣ ਤੋਂ ਬਾਅਦ ਛੱਤ 'ਤੇ ਕੱਪੜੇ ਪਾਉਣ ਗਿਆ ਸੀ। ਜਿਵੇਂ ਹੀ ਉਸ ਨੇ ਆਪਣੇ ਕੱਪੜੇ ਛੱਤ ਨਾਲ ਬੰਨ੍ਹੀ ਤਾਰ 'ਤੇ ਰੱਖੇ ਤਾਂ ਉਸ ਨੇ ਘਰ ਦੇ ਉੱਪਰੋਂ ਲੰਘਦੀ ਹਾਈ ਟੈਂਸ਼ਨ ਲਾਈਨ ਨੇ ਆਪਣੇ ਵੱਲ ਖਿੱਚ ਲਿਆ। ਜ਼ੋਰਦਾਰ ਧਮਾਕਾ ਹੋਇਆ ਅਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ। ਕਰੰਟ ਇੰਨਾ ਤੇਜ਼ ਸੀ ਕਿ ਘਰ ਦਾ ਲੈਂਟਰ ਵੀ ਫਟ ਗਿਆ।
ਹਾਈ ਵੋਲਟੇਜ ਆਉਣ ਕਾਰਨ ਇਲਾਕੇ ਦੇ ਲਾਈਟਾਂ ਵਾਲੇ ਪੱਖੇ ਦੀ ਬਿਜਲੀ ਚਲੀ ਗਈ ਅਤੇ ਸਾਰੀਆਂ ਤਾਰਾਂ ਅਤੇ ਮੀਟਰ ਸੜ ਗਏ। ਜਿਸ ਸੰਬੰਧੀ ਤੁਰੰਤ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ। ਬਿਜਲੀ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ।