ਪ੍ਰਦੂਸ਼ਣ ਮੁਕਤ ਵਾਤਾਵਰਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਬਹੁਤ ਜ਼ਰੂਰੀ : ਐਕਸੀਅਨ ਪਾਵਰਕਾਮ
220 ਕੇ. ਵੀ. ਬਿਜਲੀ ਗਰਿਡ ਸਬ-ਡਵੀਜਨ ਦੇਵੀਗੜ੍ਹ ’ਚ ਬੂਟੇ ਲਗਾਏ ਗਏ
ਜਗਤਾਰ ਸਿੰਘ,ਬਾਬੂਸ਼ਾਹੀ ਨੈਟਵਰਕ
ਦੇਵੀਗੜ੍ਹ, 25 ਜੂਨ 2022: -ਦੂਸ਼ਤ ਹੋ ਰਹੇ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਆਲੇ-ਦੁਆਲੇ ਨੁੰ ਹਰਿਆ ਭਰਿਆ ਰੱਖਣ ਲਈ 220 ਕੇ. ਵੀ. ਬਿਜਲੀ ਗਰਿਡ ਦੇਵੀਗੜ੍ਹ ਦੇ ਕਰਮਚਾਰੀਆਂ ਵਲੋਂ ਵਧੀਆ ਉਪਰਾਲੇ ਤਹਿਤ ਬਿਜਲੀ ਗਰਿਡ ਵਿਚ 150 ਬੂਟੇ ਲਗਾਉਣ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਐਕਸੀਅਨ ਸਲੀਮ ਮੁਹੰਮਦ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਐਕਸੀਅਨ ਸਲੀਮ ਮੁਹੰਮਦ ਨੇ ਕਿਹਾ ਕਿ ਵਧ ਰਹੇ ਪ੍ਰਦੂਸ਼ਣ ਤੇ ਕੰਟਰੋਲ ਲਈ ਸਾਨੂੰ ਵਧ ਤੋਂ ਵਧ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਗਰਿਡ ਨੂੰ ਸਾਫ਼ ਸੁਥਰਾ ਅਤੇ ਹਰਿਆ ਰੱਖਣ ਲਈ ਵਿਕਾਸ ਗਰਗ ਐਸ. ਐਸ. ਈ. ਅਤੇ ਸਾਥੀ ਬਿਜਲੀ ਗਰਿਡ ਦੇ ਕਰਮਚਾਰੀਆਂ ਵਲੋਂ 150 ਬੂਟੇ ਲਗਾਉਣ ਦਾ ਫ਼ੈਸਲਾ ਇਕ ਚੰਗਾ ਉਪਰਾਲਾ ਅਤੇ ਉਨ੍ਹਾਂ ਵਲੋਂ ਇਸ ਮੁਹਿੰਮ ਨੂੰ ਜਾਰੀ ਰੱਖਣਾ ਸ਼ਲਾਘਾਯੋਗ ਕਦਮ ਹੈ।
ਐਕਸੀਅਨ ਸਲੀਮ ਮੁਹੰਮਦ ਨੇ ਪੈਡੀ ਦੇ ਸੀਜ਼ਨ ਦੇ ਮੱਦੇਨਜ਼ਰ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ ਬਿਜਲੀ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਕੋਈ ਮੁਸ਼ਕਲ ਨਹੀਂ ਪੇਸ਼ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਿਕਾਸ ਗਰਗ ਤੋਂ ਇਲਾਵਾ ਸ਼ਨ ਸ਼ਰਮਾ, ਗੁਰਦੀਪ ਸਿੰਘ ਜੇ. ਈ., ਭਰਤ ਸਿੰਘ ਅਤੇ ਗਰਡਿ ਦੇ ਹੋਰ ਕਰਮਚਾਰੀ ਵੀ ਹਾਜ਼ਰ ਸਨ।