ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀਆਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ 14 ਜੂਨ:-2022:ਪੰਜਾਬੀ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਨੰਬਰ ਦੋ ਦੇ ਸਮੂਹ ਕਰਮਚਾਰੀਆਂ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਕੁਲਚੇ ਛੋਲਿਆਂ ਦਾ ਲੰਗਰ ਲਗਾਇਆ ਗਿਆ। ਸਮੂਹ ਕਰਮਚਾਰੀਆਂ ਵੱਲੋਂ ਮਾਨਯੋਗ ਵਾਈਸ ਚਾਂਸਲਰ ਡਾ ਅਰਵਿੰਦ, ਰਜਿਸਟਰਾਰ ਮੈਡਮ ਨਵਜੋਤ ਕੌਰ ਅਤੇ ਡਿਪਟੀ ਰਜਿਸਟਰਾਰ ਮੈਡਮ ਮਨਜੀਤ ਕੌਰ ਦੀ ਹਾਜਰੀ ਵਿੱਚ ਯੂਨੀਵਰਸਿਟੀ ਦੀ ਚੜਦੀਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਕਰਮਚਾਰੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੀ ਸਮੱਗਰੀ ਨਾਲ ਛਬੀਲ ਲਗਾਉਣ ਲਈ ਸਹਿਯੋਗ ਕੀਤਾ ਗਿਆ।
ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਰਲ ਮਿਲ ਕੇ ਛਬੀਲ ਦੀ ਸੇਵਾ ਨਿਭਾਈ। ਇਸ ਮੌਕੇ ਸੁਖਦੇਵ, ਇੰਦਰਪਾਲ ਸਿੰਘ, ਹੰਸ ਰਾਜ, ਸੰਦੀਪ ਸਰਮਾ, ਰਾਮਫਲ, ਗੁਰਤੇਜ ਸਿੰਘ, ਗੁਰਪ੍ਰੀਤ ਸਿੰਘ, ਜੰਗ ਬਹਾਦਰ, ਪਰਮਜੀਤ ਕੌਰ, ਗਗਨਦੀਪ ਸਿੰਘ, ਮੁਹੰਮਦ ਜਹੀਰ, ਅਮਨ, ਕੁਨਾਲ ਆਦਿ ਕਰਮਚਾਰੀ ਸਾਮਿਲ ਹੋਏ।