ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਸਿੱਧੂ ਮੂਸੇਵਾਲ ਦੇ ਪਰਿਵਾਰ ਨਾਲ ਅਫਸੋਸ ਕਰਨ ਪਹੁੰਚੇ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 10 ਜੂਨ 2022: ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ 'ਸਿੱਧੂ ਮੂਸੇ ਵਾਲਾ' ਦੇ ਘਰ ਪਹੁੰਚੇ , ਉਸ ਦੇ ਮਾਤਾ-ਪਿਤਾ ਨਾਲ ਉਸ ਦੇ ਬੇਵਕਤੀ ਦਿਹਾਂਤ ਦਾ ਦੁੱਖ ਵੰਡਾਇਆ। ਜਵਾਨ ਪੁੱਤ ਦਾ ਦਿਨ-ਦਿਹਾੜੇ ਕਤਲ ਮਾਪਿਆਂ ਲਈ ਬੜੀ ਡੂੰਘੀ ਸੱਟ ਹੈ।
ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਸ ਸੰਗੀਨ ਮਾਮਲੇ 'ਚ ਪਰਿਵਾਰ ਨੂੰ ਛੇਤੀ ਤੋਂ ਛੇਤੀ ਇਨਸਾਫ਼ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਦੇ ਹਲਕਾ ਦਿਹਾਤੀ ਪਟਿਆਲਾ ਦੇ ਇੰਚਾਰਜ ਬਿੱਟੂ ਚੱਠਾ ਤੇ ਐਸਜੀਪੀਸੀ ਦੇ ਐਗਜੈਕਟਿਵ ਮੈਂਬਰ ਸਤਵਿੰਦਰ ਸਿੰਘ ਟੌਹੜਾ ਵੀ ਨਾਲ ਹਾਜ਼ਰ ਸਨ।