ਨਵਜੋਤ ਸਿੱਧੂ ਅੱਜ 20 ਮਈ ਨੂੰ ਦੁਪਹਿਰ 2 ਵਜੇ ਆਤਮ ਸਮਰਪਣ ਕਰਨਗੇ
ਪਟਿਆਲਾ, 20 ਮਈ, 2022: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧ ਅੱਜ ਦੁਪਹਿਰ ਬਾਅਦ 2 ਵਜੇ ਪਟਿਆਲਾ ਦੀ ਅਦਾਲਤ ਵਿਚ ਆਤਮ ਸਮਰਪਣ ਕਰਨਗੇ। ਇਹ ਜਾਣਕਾਰੀ ਉਹਨਾਂ ਦੇ ਵਕੀਲ ਐੱਚ ਪੀ ਐਸ ਵਰਮਾ ਨੇ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਸਾਲ ਲਈ ਜੇਲ੍ਹ ਵਿਚ ਵਿਚ ਰਹਿਣਾ ਹੈ ਇਸ ਲਈ ਉਨ੍ਹਾਂ ਨੂੰ 4 ਕੁੜਤੇ ਪਜਾਮੇ, 2 ਪੱਗਾਂ, 3 ਕੱਛੇ ਬਨੈਣਾਂ , ਇਕ ਬੂਟਾਂ ਦਾ ਜੋਡ਼ਾ, 2 ਤੋਲੀਏ, 2 ਵਿਛਾਉਣ ਵਾਲੀਆਂ ਚਾਦਰਾਂ, 2 ਉਪਰ ਲੈਣ ਵਾਲੀਆਂ ਚਾਦਰਾਂ, ਇਕ ਕੰਬਲ, ਇਕ ਸਰਹਾਣਾ 2 ਕਵਰਾਂ ਨਾਲ, ਇਕ ਮੱਛਰਦਾਨੀ, ਇਕ ਮੰਜਾ, ਮੇਜ਼ ਕੁਰਸੀ, ਇਕ ਲਿਖਣ ਲਈ ਮੇਜ਼ ਲੱਕੜੀ ਦਾ ਮੇਜ਼, ਇਕ ਸਵੈਟਰ, 2 ਜੁਰਾਬਾਂ ਦੀ ਜੋੜੀ, ਇਕ ਉੱਨ ਦਾ ਸਵੈਟਰ ਆਦਿ ਸਮਾਨ ਮਿਲੇਗਾ। ਹਾਲਾਂਕਿ ਜੇਲ੍ਹ ਸੁਪਰਡੈਂਟ ਚਾਹੁਣ ਤਾਂ ਉਹ ਆਪਣੀ ਮਰਜ਼ੀ ਦੇ ਕੱਪੜੇ ਪਹਿਨ ਸਕਦੇ ਹਨ।