ਯੂਕੋ ਆਰਸੇਟੀ ਵੱਲੋਂ ਬੀ.ਪੀ.ਐਲ.ਓ. ਸਿਖਿਆਰਥੀਆਂ ਨੂੰ ਵੂਮੈਨ ਟੇਲਰ ਦੀ ਟ੍ਰੇਨਿੰਗ ਦਿੱਤੀ
ਹਰੀਸ਼ ਕਾਲੜਾ
ਰੂਪਨਗਰ, 19 ਮਈ 2022: ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾ ਹੇਠ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਯੂਕੋ ਆਰਸੇਟੀ ਵੱਲੋਂ ਸਪੋਂਸਰ ਕੀਤੀ ਗਈ ਹੈ। ਯੂਕੋ ਆਰਸੇਟੀ ਵੱਲੋਂ ਅਤੀ ਗਰੀਬ ਵਰਗ ਬੀ.ਪੀ.ਐੱਲ. ਨਾਲ ਸਬੰਧਤ ਸਿਖਿਆਰਥੀਆਂ ਨੂੰ ਵੂਮੈਨ ਟੇਲਰ ਲਈ ਸਵੈ ਰੋਜ਼ਗਾਰ ਵਾਸਤੇ ਪਿੰਡ ਖੁਆਸਪੁਰ, ਅਕਬਰਪੁਰ, ਪੰਜੋਲੀ, ਠੋਣਾ, ਘਨੌਲਾ, ਰੂਪਨਗਰ, ਭੱਦਲ, ਬਰਦਾਰ, ਹਰੀਪੁਰ, ਗੰਧੋਂ ਕਲਾਂ ਆਦਿ ਤੋਂ ਆਏ ਸਿਖਿਆਰਥੀਆਂ ਨੂੰ 16 ਅਪ੍ਰੈਲ, 2022 ਤੋਂ 19 ਮਈ, 2022 ਤੱਕ 30 ਦਿਨ ਦੀ ਟ੍ਰੇਨਿੰਗ ਦਿੱਤੀ ਗਈ।
ਜਿਸ ਵਿੱਚ ਰੂਪਨਗਰ ਜ਼ਿਲੇ ਦੇ 25 ਵਿਦਿਆਰਥਣਾਂ ਨੇ ਭਾਗ ਲਿਆ। ਰੂਪਨਗਰ ਜ਼ਿਲੇ ਦੇ ਵੱਖ-ਵੱਖ ਪਿੰਡਾਂ ਤੋਂ ਸਿਖਿਆਰਥੀ ਟ੍ਰੇਨਿੰਗ ਲਈ ਇਸ ਸੰਸਥਾ ਵਿਖੇ ਰਜਿਸਟਰ ਕੀਤੇ ਗਏ। ਟ੍ਰੇਨਿੰਗ ਦੇ ਦੌਰਾਨ ਸ੍ਰੀ ਕਰਨ ਭੰਡਾਰੀ ਪ੍ਰਿੰਸੀਪਲ ਟ੍ਰੇਨਰ ਨੇ ਸਿਖਿਆਰਥੀਆਂ ਨੂੰ ਵਿੱਤੀ ਸਾਖਰਤਾ ਤੇ ਨੈਤਿਕ ਸਿੱਖਿਆ ਬਾਰੇ ਜਾਣਕਾਰੀ ਦਿੱਤੀ।
ਦੁਰਗੇਸ਼ ਕਪੂਰ, ਡਾਇਰੈਕਟਰ, ਯੂਕੋ ਆਰਸੈਟੀ ਨੇ ਬੈਕਿੰਗ ਲਈ ਜਮ੍ਹਾ ਖਾਤੇ ਅਤੇ ਚੰਗਾ ਐਂਟਰਪਰੇਨੁਰ ਬਣਨ ਬਾਰੇ ਜਾਣਕਾਰੀ ਦਿੱਤੀ। ਸਿਖਿਆਰਥੀਆਂ ਨੂੰ ਟ੍ਰੇਨਿੰਗ ਸਰਟੀਫਕੇਟ ਮੈਡਮ ਇਸ਼ਾਨ ਚੌਧਰੀ ਬਲਾਕ ਤੇ ਪੰਚਾਇਤ ਅਫਸਰ, ਰੂਪਨਗਰ ਅਤੇ ਸੰਸਥਾ ਦੇ ਡਾਇਰੈਕਟਰ ਸ੍ਰੀ ਦੁਰਗੇਸ਼ ਕਪੂਰ ਵੱਲੋ ਦਿੱਤੇ ਗਏ। ਟ੍ਰੇਨਿੰਗ ਤੇ ਆਉਣ ਵਾਲੇ ਸਿਖਿਆਰਥੀਆਂ ਨੂੰ ਚਾਹ ਅਤੇ ਦੁਪਹਿਰ ਦਾ ਖਾਣਾ ਮੁਫਤ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਆਉਣ ਜਾਣ ਦਾ ਬੱਸ ਦਾ ਕਿਰਾਇਆ ਵੀ ਦਿੱਤਾ ਜਾਂਦਾ ਹੈ।18 ਤੋਂ 45 ਸਾਲ ਉਮਰ ਦੇ ਚਾਹਵਾਨ ਸਿਖਿਆਰਥੀ ਜੋ ਕਿ ਬੀ.ਪੀ. ਐਲ ਗਰੁੱਪ ਨਾਲ ਸਬੰਧਤ ਹੋਣ ਆਪਣੇ ਨਾਮ ਮੋਬਾਇਲ ਨੰਬਰ - 89881-12221 , 75080-10020 ਤੇ ਦਰਜ ਕਰਾ ਸਕਦੇ ਹਨ ਜਾਂ ਦਫਤਰ ਵਿਖੇ ਖੁਦ ਆ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਗਲੇ ਟ੍ਰੇਨਿੰਗ ਪ੍ਰੋਗਰਾਮ ਬਿਉਟੀ ਪਾਰਲਰ ਅਤੇ ਡਾਇਰੀ ਫਾਰਮਿੰਗ, ਜਨਰਲ ਈ.ਪੀ.ਡੀ ਦੇ ਹਨ ਜੋ ਜਲਦੀ ਹੀ ਸ਼ੁਰੂ ਹੋ ਰਹੇ ਹਨ ਵਧੇਰੇ ਜਾਣਕਾਰੀ ਲਈ ਉਕਤ ਨੰਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।