ਭਗਵੰਤ ਮਾਨ ਵੱਲੋਂ ਅਮਿਤ ਸ਼ਾਹ ਨਾਲ ਮੁਲਾਕਾਤ, ਪੜ੍ਹੋ ਪੰਜਾਬ ਬਾਰੇ ਕੀ ਮੰਗਿਆ
ਨਵੀਂ ਦਿੱਲੀ, 19 ਮਈ, 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉਹਨਾਂ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਅਸੀਂ ਅੰਦਰੂਨੀ ਸੁਰੱਖਿਆ ਦੇ ਮਾਮਲੇ ’ਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਕੀਤੀ ਹੈਤੇ ਉਹਨਾਂ ਭਰੋਸਾ ਦੁਆਇਆ ਹੈ ਕਿ ਪੰਜਾਬ ਦੀ ਹਰ ਮਦਦ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ 10 ਕੰਪਨੀਆਂ ਨੀਮ ਫੌਜੀ ਬਲਾਂ ਦੀਆਂ ਸਾਨੂੰ ਮਿਲ ਗਈਆਂ ਹਨ ਤੇ 10 ਅਸੀਂ ਹੋਰ ਮੰਗੀਆਂ ਹਨ ਤੇ ਆਸ ਹੈ ਕਿ ਅੱਜ ਸ਼ਾਮ ਤੱਕ ਪਹੁੰਚ ਜਾਣਗੀਆਂ।ਉਹਨਾਂ ਕਿਹਾ ਕਿ ਪੰਜਾਬ ਦੀ ਸੁਰੱਖਿਆ ਨਾਲ ਕਿਸੇ ਨੂੰ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।
ਵੀਡੀਓ ਦੇਖਣ ਲਈ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
ਭਗਵੰਤ ਮਾਨ ਵੱਲੋਂ ਅਮਿਤ ਸ਼ਾਹ ਨਾਲ ਮੁਲਾਕਾਤ, ਪੜ੍ਹੋ ਪੰਜਾਬ ਬਾਰੇ ਕੀ ਮੰਗਿਆ (ਵੀਡੀਓ ਵੀ ਦੇਖੋ)
ਕਿਸਾਨਾਂ ਦੇ ਮੁੱਦੇ ’ਤੇ ਭਗਵੰਤ ਮਾਨ ਨੇ ਕਿਹਾ ਕਿ ਬਾਸਮਤੀ ’ਤੇ ਐਮ ਐੱਸ ਪੀਮਿਲਣੀ ਚਾਹੀਦੀ ਹੈ, ਇਹ ਗੱਲ ਅਸੀਂ ਰੱਖੀ ਹੈ। ਕਣਕ ’ਤੇ ਬੋਨਸ ਬਾਰੇ ਗ੍ਰਹਿ ਮੰਤਰੀ ਤੋਂ ਮੰਗ ਕੀਤੀ ਹੈ ਤੇ ਉਹ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦੁਆਉਣਾ ਚਾਹੁੰਦੇ ਹਨ ਕਿ ਇਕ ਇਕ ਦਾਣਾ ਚੁੱਕਿਆ ਜਾਵੇਗਾ।
ਉਹਨਾਂ ਕਿਹਾ ਕਿ ਅੰਦਰੂਨੀ ਸੁਰੱਖਿਆ ਬਾਰੇ ਅਸੀਂ ਗੱਲ ਕੀਤੀ ਹੈ ਤੇ ਦੱਸਿਆ ਹੈ ਕਿ ਲਗਾਤਾਰ ਡਰੋਨ ਜ਼ਰੀਏ ਨਸ਼ਾ ਤੇ ਹਥਿਆਰ ਆਰਹੇਹਨ ਤੇ ਅਸੀਂ ਮੰਗ ਕੀਤੀ ਹੈ ਕਿ ਟੈਕਨਾਲੋਜੀ ਦਿੱਤੀ ਜਾਵੇ। ਉਹਨਾਂ ਕਿਹਾਕਿ ਗ੍ਰਹਿ ਮੰਤਰੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਗੱਲ ਹੋਵੇ ਤਾਂ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਗੱਲ ਕੀਤੀ ਜਾਵੇ, ਅਸੀਂ ਹਰ ਸਹਿਯੋਗ ਦਿਆਂਗੇ।