ਰਈਆ ਪੁਲੀਸ ਵਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਨੌਜਵਾਨ ਕਾਬੂ
ਬਲਰਾਜ ਸਿੰਘ ਰਾਜਾ
ਖਿਲਚੀਆ:-16 ਮਈ 2022 ਰਈਆ ਪੁਲੀਸ ਵਲੋਂ ਇੱਕ ਨਾਕੇ ਦੌਰਾਨ ਇੱਕ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਪੁਲੀਸ ਵਲੋਂ ਦਰਜ ਕੀਤੀ ਗਈ ਐਫ .ਆਈ.ਆਰ ਮੁਤਾਬਕ ਰਈਆ ਨੂੰ ਕਿਸੇ ਮੁਖਬਰ ਨੇ ਇਤਲਾਹ ਦਿਤੀ ਸੀ ਕਿ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਬਚਨ ਸਿੰਘ ਵਾਸੀ ਵਡਾਲਾ ਖੁਰਦ ਜੋ ਕਿ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ ਤੇ ਇਸ ਦੇ ਖਿਲਾਫ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ ਇਸ ਇਲਾਕੇ ਵਿੱਚ ਘੁੰਮ ਰਿਹਾ ਹੈ।
ਇਸ ਇਤਲਾਹ ਤੇ ਪੁਲੀਸ ਨੇ ਚੌਂਕੀ ਇੰਚਾਰਜ ਰਘਬੀਰ ਸਿੰਘ ਦੇ ਹੁਕਮਾਂ ਤੇ ਏ.ਐਸ.ਆਈ ਚੈਂਚਲ ਮਸੀਹ ਦੀ ਅਗਵਾਈ ਹੇਠ ਰਈਆ ਵਡਾਲਾ ਸੜਕ ਤੇ ਭੱਠੇ ਨੇੜੇ ਨਾਕਾ ਲਾਇਆ ਹੋਇਆ ਸੀ ਇਸੇ ਦੌਰਾਨ ਇੱਕ ਮੋਟਰਸਾਈਕਲ ਰਈਆ ਸਾਈਡ ਤੋ ਆਉਂਦਾ ਦਿਖਾਈ ਦਿੱਤਾ ਜਦ ਉਸ ਨੂੰ ਰੁਕਣ ਵਾਸਤੇ ਕਿਹਾ ਤਾਂ ਉਹ ਪਿਛੇ ਨੂੰ ਮੁੜਨ ਲੱਗਾ ਤਾਂ ਮੁਲਾਜਮਾਂ ਨੇ ਉਸ ਨੂੰ ਕਾਬੂ ਕਰ ਲਿਆ।ਉਸ ਕੋਲੋ ਰਈਆ ਤੋਂ ਚੋਰੀ ਕੀਤਾ ਮੋਟਰਸਾਈਕਲ ਨੰ. ਪੀ.ਬੀ.36.ਐਚ 4957 ਬਰਾਮਦ ਕੀਤਾ ਗਿਆ।ਪੁਲੀਸ ਨੇ ਉਸ ਦੇ ਖਿਲਾਫਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।