ਭਗਵੰਤ ਮਾਨ ਨੇ ਪੀਐਮ ਮੋਦੀ ਦਾ ਕਿਉਂ ਕੀਤਾ ਧੰਨਵਾਦ, ਪੜ੍ਹੋ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ- 14 ਮਈ 2022- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਦੇ ਵੱਲੋਂ ਕਣਕ ਦੀ ਖ਼ਰੀਦ ਵਿੱਚ ਢਿੱਲ ਦੇਣ ਲਈ ਪੀਐਮ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।
ਆਪਣੇ ਟਵੀਟ ਵਿਚ ਸੀਐਮ ਮਾਨ ਨੇ ਲਿਖਿਆ ਕਿ, ਪੰਜਾਬ ਦੇ ਕਿਸਾਨਾਂ ਵੱਲੋਂ ਮੈਂ ਪੀਐਮ ਦਾ ਧੰਨਵਾਦ ਕਰਦਾ ਹਾਂ, ਕਣਕ ਦੀ ਖ਼ਰੀਦ ਵਿੱਚ ਢਿੱਲ ਦੇਣ ਲਈ ਪੀਐਮ ਨਰਿੰਦਰ ਮੋਦੀ ਜੀ ਤੁਹਾਡਾ ਧੰਨਵਾਦ।
ਆਪਣੇ ਟਵੀਟ ਵਿੱਚ ਅੱਗੇ ਸੀਐਮ ਮਾਨ ਨੇ ਲਿਖਿਆ ਕਿ, ਪੰਜਾਬ ਇਸੇ ਤਰ੍ਹਾ ਹੀ ਅੰਨ ਭੰਡਾਰ ਲਈ ਆਪਣਾ ਯੋਗਦਾਨ ਦਿੰਦਾ ਰਹੇਗਾ।