ਪਟਿਆਲਾ ਦੇ ਵਕੀਲਾਂ ਨੇ ਕੀਤਾ ਇਤਿਹਾਸਕ ਈਵੈਂਟ ਤੇ ਨਵੇਕਲੀ ਪਹਿਲ, ਪੜ੍ਹੋ ਕੀ?
ਜੀ ਐਸ ਪੰਨੂ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 26 ਅਪ੍ਰੈਲ,2022: ਪਟਿਆਲਾ ਦੀ ਬਾਰ ਐਸੋਸ਼ੀਏਸ਼ਨ ਨੇ ਬੜਾ ਹੀ ਨਿਵੇਕਲਾ ਤੇ ਇਤਿਹਾਸਕ ਈਵੈਂਟ ਵਕੀਲਾਂ ਲਈ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਹਿਣਾ ਹੈ ਕਿ ਸਵੇਰੇ ਜਲਦੀ ਉੱਠ ਕੇ ਕਸਰਤ ਕਰੋ ਤੇ ਸਹਿਤਯਾਬ ਰਹੋ। ਵਕੀਲਾਂ ਦੀ ਇਕ ਐਸੀ ਜਮਾਤ ਹੈ ਜੋ ਕਨੂੰਨ ਦੇ ਸੰਦਰਭ ਵਿੱਚ ਫਸੀ ਰਹਿੰਦੀ ਹੈ ਤੇ ਆਪਣੇ ਹੀ ਭਾਈਚਾਰੇ ਨੂੰ ਕਨੂੰਨ ਦੀ ਲਿਆਕਤ ਨਾਲ ਕੋਰਟ ਅੱਗੇ ਆਪਣੀ ਵਿਦਵਤਾ ਦਾ ਤੋੜ ਪੇਸ਼ ਕਰਦੀ ਹੈ।
ਇਸੇ ਲਿਆਕਤ ਨਾਲ ਐਤਵਾਰ ਸਵੇਰੇ ਵਕੀਲਾਂ ਦੀ ਦੌੜ ਇਕ ਪ੍ਰੋਗਰਾਮ ਕੀਤਾ ਗਿਆ ਹੈ । ਜਿਸ ਫਲੇਗ ਆਫ ਕਮਿਸ਼ਨਰ ਚੰਦ੍ਰ ਗੈਂਦ,ਐਚ ਐਸ ਗਰੇਵਾਲ ਏ ਡੀ ਐਸ ਜੇ ਤੇ ਹਰਭਜਨ ਮਾਨ ਨੇ ਕੀਤਾ।
ਜੇ ਪੀ ਐਸ ਘੁਮਾਣ ਨੇ ਦੱਸਿਆ ਕਿ ਵਕੀਲਾਂ ਦੀ ਦੌੜ ਸਵੇਰੇ 6.30 ਤੇ ਸ਼ੁਰੂ ਕੀਤੀ ਗਈ ਜੋ ਕਿ ਪਟਿਆਲਾ ਕਚਹਿਰੀ ਮਹਾਤਮਾਂ ਗਾਂਧੀ ਕੰਮਪਲੈਕਸ ਤੋਂ ਸ਼ੁਰੂ ਹੋ ਕੇ ਮਾਲ ਰੋਡ ਤੋਂ ਹੁੰਦੀ ਹੋਈ ਫੂਆਰਾ ਚੌਂਕ ਤੋਂ ਵਾਈ ਪੀ ਐਸ ਚੌਂਕ ਤੋਂ ਵਾਪਸ ਪਟਿਆਲਾ ਕਚਹਿਰੀ ਮਹਾਤਮਾਂ ਗਾਂਧੀ ਕੰਮਪਲੈਕਸ ਪਹੁੰਚੀ ਤੇ 50 ਵਕੀਲਾਂ ਨੂੰ ਸਰਟੀਫਿਕੇਟ ਦਿੱਤੇ ਗਏ । ਉਨ੍ਹਾਂ ਕਿਹਾ ਕਿ ਇਹ ਦੋੜ ਇਕ ਮਿਸਾਲ ਬਣ ਕੇ ਰਹਿ ਗਈ ਜੋ ਵਕੀਲਾਂ ਲਈ ਰੋਜ਼ਮਰਾ ਜ਼ਿੰਦਗੀ ਵਿਚ ਫਾਇਦੇਵੰਦ ਰਹੇਗੀ।
ਬੀ ਐਸ ਭੁੱਲਰ ਈਵੈਂਟ ਮੈਬਰ ਵਕੀਲ ਨੇ ਦੱਸਿਆ ਕਿ ਇਹ ਇਕ ਅਹਿਮ ਈਵੈਂਟ ਸੀ ਸੋ ਇਤਿਹਾਸ ਬਣ ਗਿਆ । ਉਨ੍ਹਾਂ ਕਿਹਾ ਕਿ ਇਸ 5 ਕਿਲੋਮੀਟਰ ਦੇ ਰਸਤੇ ਵਿੱਚ ਅਮਰ ਹਸਪਤਾਲ ਦੇ ਡਾਕਟਰਾਂ ਨੂੰ ਤਾਇਨਾਤ ਕੀਤਾ ਗਿਆ ਸੀ ਤਾਂ ਕਿ ਸਮੇਂ ਦੀ ਲੋੜ ਪੈਣ ਤੇ ਵਰਤਿਆ ਜਾ ਸਕੇ। ਪਾਣੀ ਦਾ ਹਰ ਥਾਂ ਤੇ ਪ੍ਰਬੰਧ ਸੀ। ਉਨ੍ਹਾਂ ਦੱਸਿਆ ਕਿ ਹਰ ਵਕੀਲ ਤੋਂ 200 ਰੁਪਏ ਲਏ ਗਏ ਤੇ ਹਰ ਇਕ ਨੂੰ ਇਕ ਕੀ ਸ਼ਰਟ ਦਿੱਤੀ ਗਈ ਸੀ ਜਿਸ ਤੇ ਹਰ ਮੈਂਬਰ ਵਕੀਲ ਦਾ ਨਾਮ ਲਿਖਿਆ ਗਿਆ ਸੀ। ਵੇਖਣ ਵਾਲੀ ਗੱਲ ਇਹ ਸੀ ਕਿ ਵਕੀਲ ਸ਼ਰਟ ਪਾਕੇ ਬੜੇ ਖੁਸ਼ ਨਜ਼ਰ ਆ ਰਹੇ ਸਨ ਪਰ ਜਿਨ੍ਹਾਂ ਦੀਆਂ ਗੋਗੜਾਂ ਵੱਧ ਟੱਪ ਰਹੀਆਂ ਸਨ ਲੋਕ ਦੇਖ ਕੇ ਖੁਸ਼ ਵੀ ਹੋ ਰਹੇ ਸਨ। ਸਾਰਿਆਂ ਤੋਂ ਫਸਟ ਆਉਣ ਵਾਲੇ ਨੂੰ ਇਨਾਮ ਵੀ ਦਿੱਤਾ ਗਿਆ।
ਨਿਸ਼ਾ ਰਿਸ਼ੀ ਵੋਮੈਨ ਵਕੀਲ ਦੇ ਕਹਿਣ ਮੁਤਾਬਿਕ ਇਹ ਬਹੁਤ ਹੀ ਅੱਛਾ ਉਪਰਾਲਾ ਵਕੀਲ ਭਾਈ ਚਾਰੇ ਵਲੋਂ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਈਵੈਂਟ ਵਿਚ 60-70ਲੈਡੀਜ ਵਕੀਲਾਂ ਨੇ ਹਿੱਸਾ ਲਿਆ ਹੈ ਸਾਰੀਆਂ ਹੀ ਇਸ ਈਵੈਂਟ ਦੀ ਸਰਾਹਨਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਕੀਲਾਂ ਲਈ ਇਹ ਰੋਜ਼ਾਨਾ ਹੋਣੀ ਚਾਹੀਦੀ ਹੈ। ਇਸ ਨਾਲ ਇਕੱਠੇ ਹੋਣ ਦੀ ਅਤੇ ਕਸਰਤ ਦੀ ਆਦਤ ਬਣਦੀ ਹੈ ਜਿਸ ਦੀ ਵਕੀਲਾਂ ਨੂੰ ਬਹੁਤ ਜ਼ਰੂਰਤ ਹੈ।
ਐਸ ਐਸ ਸੰਗੂ ਨੇ ਕਿਹਾ ਕਿ ਇਹ ਬੜੀ ਨਿਵੇਕਲੀ ਪਹਿਲਕਦਮੀ ਹੈ ਜਿਸ ਦੀ ਹਰ ਵਕੀਲ ਨੂੰ ਲੋੜ ਹੈ ਸੰਗੂ ਇਸ ਈਵੈਂਟ ਦੇ ਸਾਜ਼ਗਾਰ ਵਕੀਲ ਸਨ ਉਨ੍ਹਾਂ ਬੜੇ ਸੁਚੱਜੇ ਢੰਗ ਨਾਲ ਇਸ ਦਾ ਪ੍ਰਬੰਧ ਕੀਤਾ ਸੀ ਉਨ੍ਹਾਂ ਦੱਸਿਆ ਕਿ ਇਸ ਈਵੈਂਟ ਵਿਚ 600-700ਦੇ ਕ਼ਰੀਬ ਵਕੀਲਾਂ/ ਲੋਕਾਂ ਨੇ ਹਿਸਾ ਲਿਆ । ਉਨ੍ਹਾਂ ਦੱਸਿਆ ਕਿ ਲਾਅ ਪੜਦੇ ਵਿਦਿਆਰਥੀ ਵੀ ਇਸ ਰੇਸ ਵਿੱਚ ਸ਼ਾਮਲ ਸਨ ਕੂਝ ਹੋਰ ਵਿਦਿਆਰਥੀਆਂ ਨੇ ਰੰਨ ਰੇਸ ਵਿਚ ਵੀ ਹਿੱਸਾ ਲਿਆ ਸੀ।
ਕਮਿਸ਼ਨਰ ਚੰਦਰ ਗੈਂਦ ਚੀਫ਼ ਗੈਸਟ ਦੇ ਤੋਰ ਤੇ ਸ਼ਾਮਲ ਹੋਏ ।ਉਨ੍ਹਾਂ ਨੇ ਨਾਲ ਐਸ ਡੀ ਐਮ ਪਟਿਆਲਾ ਚਰਨਜੀਤ ਸਿੰਘ ਸਨ ਜਿਨ੍ਹਾਂ ਨੇ ਇਸ ਈਵੈਂਟ ਨੂੰ ਇਕ ਸਾਜ਼ਗਾਰ ਉਪਰਾਲਾ ਤੇ ਖ਼ੂਬਸੂਰਤ ਪਲ ਦੱਸਿਆ। ਜ਼ਿਲਾ ਸੈਸ਼ਨ ਜੱਜ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਅੱਜ ਦਾ ਈਵੈਂਟ ਸਰਾਹਨਾਯੋਗ ਹੈ ਤੇ ਹਰ ਬਾਰ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਹੈ ਜੱਜਾਂ ਵਿਚੋਂ ਰਾਜਵਿੰਦਰ ਸਿੰਘ ਏ ਜੇ ਐਸ ਨੇ ਰੇਸ ਨੂੰ ਪੁਰਾ ਕੀਤਾ ।
ਇਸ ਮੌਕੇ ਸਾਰੇ ਅਡੀਸਨਲ ਸੈਸ਼ਨ ਜੱਜ ਐਚ ਐਸ ਗਰੇਵਾਲ, ਕੇਵਲ ਕ੍ਰਿਸ਼ਨ, ਰਾਜਵਿੰਦਰ ਸਿੰਘ,ਐਸ ਐਮ ਗਰਗ ਅਤੇ ਸੀ ਜੀ ਐਮ ਅਮਿਤ ਮਲਨ, ਮੋਨੀਕਾ ਸ਼ਰਮਾ ਏ ਸੀ ਜੀ ਐਮ ਨੇ ਈਵੈਂਟ ਦਾ ਨਜ਼ਾਰਾ ਲਿਆ ਤੇ ਪੁਲਿਸ ਅਧਿਕਾਰੀ ਹਰਪਾਲ ਸਿੰਘ ਸੀ ਟੀ ਐਸ ਪੀ,ਡੀ ਐਸ ਪੀ ਮੋਹਿਤ ਅਗਰਵਾਲ ਵੀ ਹਾਜ਼ਰ ਰਹੇ ਹਨ।ਬਾਰ ਐਸੋਸ਼ੀਏਸ਼ਨ ਮੈਂਬਰ ਸਕੱਤਰ ਅਵਨੀਤ, ਵਾਈਸ ਪ੍ਰਧਾਨ ਧਾਲੀਵਾਲ, ਜੂਇਟ ਸਕੱਤਰ ਮਹਾਜਨ ਦੇ ਨਾਲ ਸਾਰੇ ਮੈਂਬਰਾਂ ਨੇ ਈਵੈਂਟ ਨੂੰ ਸਫਲ ਬਣਾਇਆ।