ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1680) ਫੈਡਰੇਸ਼ਨ ਪਟਿਆਲਾ ਇਕਾਈ ਦੇ ਜਗਮੋਹਨ ਨੋਲੱਖਾ ਪ੍ਰਧਾਨ ਬਣੇ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ 7 ਅਪ੍ਰੈਲ 2022 :, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਮੁੱਖ ਦਫਤਰ 1680 ਦੀਆਂ ਜਿਲਾ ਡੈਲੀਗੇਟ ਕਾਨਫਰੰਸਾਂ ਦੀ ਲੜੀ ਵਿੱਚ ਪਟਿਆਲਾ ਜਿਲਾ ਇਕਾਈ ਦੀ ਕਾਨਫਰੰਸ ਕੀਤੀ ਗਈ, ਇਸ ਦੀ ਅਗਵਾਈ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕੀਤੀ। “ਸਵਾ ਸੋ ਦੇ ਲਗਭਗ” ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚੋਂ ਸ਼ਾਮਲ ਹੋਏ ਡੈਲੀਗੇਟਾਂ ਨੇ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ਤੇ ਭੱਖਵੀਂ ਬਹਿਸ ਕੀਤੀ ਅਤੇ ਪਿਛਲੇ ਸੰਘਰਸ਼ਾਂ ਦਾ ਲੇਖਾ ਜੋਖਾ ਵੀ ਕੀਤਾ, ਸੰਘਰਸ਼ਾਂ ਵਿੱਚ ਫੈਡਰੇਸ਼ਨ ਵਲੋਂ ਵੱਧ ਚੜ੍ਹ ਕੇ ਹਿੱਸਾ ਲੈਣ ਮੁਲਾਜਮਾਂ, ਪੈਨਸ਼ਨਰਾਂ, ਕੱਚੇ ਮੁਲਾਜਮਾਂ ਦੀਆਂ ਮੰਗਾਂ ਸਮੇਤ ਰੈਗੂਲਰ ਕਰਨ ਵਾਲੇ ਮੁਦਿਆਂ ਦੀ ਜਿੰਮੇਵਾਰੀ ਨਾਲ ਉਠਾਉਣ ਅਤੇ “ਕੈਪਟਨ ਸਰਕਾਰ” ਮੌਕੇ ਪਟਿਆਲਾ ਵਿਖੇ ਲਗਾਤਾਰ ਸੰਘਰਸ਼ ਭਖਾਈ ਰੱਖਣ ਤੇ ਵੀ ਤਸੱਲੀ ਪ੍ਰਗਟ ਕੀਤੀ। ਇਸ ਦੌਰਾਨ “ਚੰਨੀ ਸਰਕਾਰ” ਵੱਲੋਂ ਕੱਚੇ ਮੁਲਾਜਮਾਂ ਸਮੇਤ “ਕਰੋਨਾ ਯੋਧਿਆਂ” ਨਾਲ ਬੇ—ਇਨਸਾਫ ਕਰਨ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਸੰਘਰਸ਼ਾਂ ਵਿੱਚ ਸ਼ਾਮਲ ਵੱਖ—ਵੱਖ ਕੈਟਾਗਰੀਜ਼ ਦੇ ਮੁਲਾਜਮਾਂ ਵਿਸ਼ੇਸ਼ ਤੌਰ ਤੇ ਚੋਥਾ ਦਰਜਾ ਮੁਲਾਜਮਾਂ ਦਾ ਧੰਨਵਾਦ ਕੀਤਾ।
ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੂਬਾਈ ਆਗੂ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਭਾਵੇਂ ਕਿ ਪੰਜਾਬ ਵਿੱਚ ਨਵੀਂ ਸਰਕਾਰ ਦੀ ਅਗਵਾਈ ਸ੍ਰ. ਭਗਵੰਤ ਸਿੰਘ ਮਾਨ ਨੂੰ ਸੌਂਪੀ ਗਈ ਹੈ, ਇਹਨਾਂ ਤੋਂ ਮੁਲਾਜਮਾਂ, ਪੈਨਸ਼ਨਰਾਂ ਅਤੇ ਕੱਚੇ ਮੁਲਾਜਮਾਂ ਨੂੰ ਆਸਾਂ ਬੱਝੀਆਂ ਹਨ ਕਿ ਇਹ ਅਧੂਰੀ ਮੰਗਾਂ ਦਾ ਨਿਪਟਾਰਾ ਕਰਨ ਦੇ ਉਪਰਾਲੇ ਕਰਨਗੇ। ਆਗੂਆਂ ਨੇ ਮੁਲਾਜਮਾਂ ਦੇ ਪ੍ਰਮੁੱਖ ਆਗੂ ਕਾ. ਸੱਜਣ ਸਿੰਘ ਜੀ ਦੀ ਪਹਿਲੀ ਬਰਸੀ ਤੇ ਸ਼ਰਧਾਂਜਲੀ ਦਿੱਤੀ ਅਤੇ ਮੋਨ ਰੱਖ ਕੇ ਸ਼ੋਕ ਮਤਾ ਵੀ ਪਾਸ ਕਰਵਾਇਆ ਗਿਆ। ਇਸ ਦੌਰਾਨ ਮੁਲਾਜਮਾਂ, ਚੋਥਾ ਦਰਜਾ ਮੁਲਾਜਮਾਂ, ਪੈਨਸ਼ਨਰਾਂ ਅਤੇ ਕੱਚੇ ਮੁਲਾਜਮਾਂ ਸਬੰਧੀ ਕਈ ਮਤੇ ਵੀ ਪਾਸ ਕੀਤੇ ਗਏ। ਇਸ ਮੌਕੇ ਤੇ ਮਹਿੰਗਾਈ, ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਗਿਆ।
ਫੈਡਰੇਸ਼ਨ ਦੀ ਜਿਲਾ ਇਕਾਈ ਦੀ ਚੋਣ ਵਿੱਚ ਸਰਵ ਸ੍ਰੀਮਤੀ ਨਾਲ ਜਗਮੋਹਨ ਸਿੰਘ ਨੋਲੱਖਾ ਨੂੰ ਪ੍ਰਧਾਨ ਚੁਣ ਲਿਆ ਗਿਆ, ਚੇਅਰਮੈਨ ਗੁਰਦਰਸ਼ਨ ਸਿੰਘ, ਸੀਨੀਅਰ ਮੀਤ ਪ੍ਰਧਾਨ ਸਵਰਨ ਸਿੰਘ ਬੰਗਾਂ, ਪ੍ਰੀਤਮਚੰਦ ਠਾਕੁਰ, ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਲੁਬਾਣਾ, ਹਰਦੀਪ ਸਿੰਘ ਰੱਖੜਾ, ਅਸ਼ੋਕ ਕੁਮਾਰ ਬਿੱਟੂ, ਚਰਨਜੀਤ ਸਿੰਘ, ਜਨਰਲ ਸਕੱਤਰ ਲਈ ਮਾਧੋ ਲਾਲ ਰਾਹੀ, ਅਡੀਸ਼ਨਲ ਜਨਰਲ ਸਕੱਤਰ ਬਲਜਿੰਦਰ ਸਿੰਘ, ਵਿੱਤ ਸਕੱਤਰ ਸੁਰਜਪਾਲ ਯਾਦਵ, ਮੁੱਖ ਸਲਾਹਕਾਰ ਰਾਮ ਕਿਸ਼ਨ, ਪ੍ਰਚਾਰ ਸਕੱਤਰ ਮਹਾਂਵੀਰ ਰਬਾਰੀ, ਜਥੇਬੰਦਕ ਸਕੱਤਰ ਚਰਨਜੀਤ ਸਿੰਘ ਮਰਦਾਪੁਰ ਸ਼ਾਮਲ ਹਨ। ਇਹਨਾਂ ਆਗੂਆਂ ਨੂੰ ਅਗਲੇ ਆਗੂ ਚੁਣਨ ਦਾ ਅਧਿਕਾਰ ਵੀ ਦਿੱਤਾ ਗਿਆ। ਇਸ ਮੌਕੇ ਦੀਪ ਚੰਦ ਹੰਸ, ਰਾਮ ਲਾਲ ਰਾਮਾ, ਉਂਕਾਰ ਸਿੰਘ ਦਮਨ, ਤੇ ਜੋ ਪ੍ਰਮੁੱਖ ਆਗੂ ਸ਼ਾਮਲ ਸਨ ਉਹਨਾਂ ਵਿੱਚ ਬਲਬੀਰ ਸਿੰਘ, ਅਮਰਨਾਥ ਨਰੜੂ, ਅਨਿਲ ਕੁਮਾਰ, ਰਾਕੇਸ਼ ਕਲਿਆਣ, ਵੈਦ ਪ੍ਰਕਾਸ਼, ਇੰਦਰ ਪਾਲ, ਰਾਕੇਸ਼, ਰਤਨ ਸਿੰਘ, ਸ਼ਾਮ ਸਿੰਘ, ਰਾਜ ਕੁਮਾਰ, ਰਾਮ ਦਾਸ, ਅਜੈ ਕੁਮਾਰ ਸਿੱਪਾ, ਰਾਜੇਸ਼ ਗੋਲੂ, ਰਾਜੇਸ਼ ਕੁਮਾਰ, ਹਰਨੇਕ, ਰਾਮ ਕੈਲਾਸ਼, ਲਖਬੀਰ, ਤਾਰਾ ਦੱਤ, ਤਰਲੋਚਨ ਸਿੰਘ ਮੰਡੋਲੀ, ਮਾੜੂ ਕੁਲਵਿੰਦਰ ਸਿੰਘ, ਹਰਬੰਸ ਸਿੰਘ, ਕਰਮਜੀਤ ਸਿੰਘ ਟਿੱਕਾ ਮੌਜੂਦ ਸਨ।