ਪਟਿਆਲਾ : ਪੁਲਿਸ ਦਾ ਦਾਅਵਾ ਧਰਮਵੀਰ ਕਬੱਡੀ ਖਿਡਾਰੀ ਨਹੀਂ ਸੀ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ 6 ਅਪ੍ਰੈਲ 2022। : ਮੰਗਲਵਾਰ ਰਾਤ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪੈਟਰੋਲ ਪੰਪ ਦੇ ਕੋਲ ਦੋ ਗੁੱਟਾਂ ਵਿੱਚ ਹੋਈ ਗੋਲੀਬਾਰੀ ਵਿਚ ਕਬੱਡੀ ਖਿਡਾਰੀ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਧਰਮਵੀਰ ਸਿੰਘ ਪਿੰਡ ਦੌਣ ਕਲਾਂ ਵਜੋਂ ਹੋਈ । ਘਟਨਾ ਦੀ ਸੀਸੀਟੀਵੀ ਫੁਟੇਜ ਤੋਂ ਸਾਹਮਣੇ ਆਈ ।
ਦੂਜੇ ਪਾਸੇ ਇਸ ਪੂਰੇ ਮਾਮਲੇ ਬਾਰੇ ਪਟਿਆਲਾ ਦੇ ਐਸਪੀ ਹਰਪਾਲ ਸਿੰਘ ਨੇ ਕਿਹਾ ਕਿ ਧਰਮਵੀਰ ਕਬੱਡੀ ਖਿਡਾਰੀ ਨਹੀਂ ਸੀ।
ਉਨ੍ਹਾਂ ਕਿਹਾ ਕਿ ਧਰਮਵੀਰ ਤੇ ਹਰਵੀਰ ਦੋਵੇਂ ਇਕ ਪਿੰਡ ਦੇ ਮੁੰਡੇ ਸਨ ਅਤੇ ਧਰਮਵੀਰ ਦੀ ਮੌਤ ਹੋਈ ਹੈ। ਇਨ੍ਹਾਂ ਦੋਵਾਂ ਦੀ ਯੂਨੀਵਰਸਿਟੀ ਵਿਚ ਪਡ਼੍ਹਦੇ ਹੋਇਆ ਦੀ
ਆਪਸੀ ਰੰਜਿਸ਼ ਸੀ। ਧਰਮਵੀਰ ਦਾ ਕਬੱਡੀ ਨਾਲ ਕੋਈ ਵਾਸਤਾ ਨਹੀਂ ਸੀ। ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।