ਸੁਲਤਾਨਪੁਰ ਲੋਧੀ 'ਚ ਗੰਦਗੀ ਦੇ ਢੇਰ ਅਤੇ ਆਵਾਰਾ ਪਸ਼ੂ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ
ਇੱਥੇ ਗਊਸ਼ਾਲਾਵਾਂ ਦੇ ਨਹੀਂ, ਸੜਕਾਂ ਦੇ ਸਹਾਰੇ ਅਵਾਰਾ ਪਸ਼ੂ
ਸੁਲਤਾਨਪੁਰ ਲੋਧੀ ਸਿਰਫ ਨਾਮ ਦੀ ਹੀ ਸਮਾਰਟ ਸਿਟੀ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 9 ਮਾਰਚ 2022
ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀਆਂ ਗਲੀਆਂ ਮੁਹੱਲਿਆਂ 'ਚ ਘੁੰਮਦੇ ਅਵਾਰਾ ਪਸ਼ੂ ਜਿੱਥੇ ਗੰਦਗੀ ਦਾ ਸਬੱਬ ਬਣਦਾ ਜਾ ਰਹੇ ਹਨ ਤੇ ਆਮ ਲੋਕਾਂ ਦੀ ਪਰੇਸ਼ਾਨੀ ਦਾ ਵੀ ਕਰਨ ਬਣਦੇ ਹਨ। ਉਥੇ ਹੀ ਹੁਣ ਇਨ੍ਹਾਂ ਪਸ਼ੂਆਂ ਵੱਲੋਂ ਲੋਕਾਂ 'ਤੇ ਹਮਲਾ ਕਰਨ ਦੀਆਂ ਸੂਚਨਾਵਾਂ ਵੀ ਮਿਲ ਰਹੀਆਂ ਹਨ। ਜਿਸਦੇ ਚਲਦੇ ਬੱਚਿਆਂ ਤੇ ਬਜ਼ੁਰਗਾਂ 'ਚ ਸਹਿਮ ਦਾ ਮਾਹੌਲ ਹੈ।
ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਦੇ ਕਿਨਾਰਿਆਂ 'ਤੇ ਲੱਗੇ ਗੰਦਗੀ ਦੇ ਢੇਰ ਅਤੇ ਗਲੀਆਂ 'ਚ ਘੁੰਮ ਰਹੇ ਆਵਾਰਾ ਪਸ਼ੂ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ । ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ ਜਦਕਿ ਸ਼ਹਿਰ ਵਾਸੀਆਂ ਨੇ ਇਸ ਸਮੱਸਿਆ ਬਾਰੇ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਅੰਤਰਜਾਤਾ ਸਾਹਿਬ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਜਾਂਦੀ ਸੜਕ 'ਤੇ ਆਵਾਰਾ ਪਸ਼ੂ ਰੋਜ਼ਾਨਾ ਹੀ ਘੁੰਮਦੇ ਹਨ ਅਤੇ ਇੱਥੇ ਗੰਦਗੀ ਦੇ ਢੇਰ ਹੁੰਦੇ ਹਨ । ਇਸ ਗੰਦਗੀ ਨੂੰ ਖਾਣ ਲਈ ਰੋਜ਼ਾਨਾ ਹੀ ਆਵਾਰਾ ਪਸ਼ੂ ਆਉਂਦੇ ਹਨ । ਇਸ ਗੰਦਗੀ ਵਿੱਚ ਪਿਲਾਸਟਿਕ ਦੇ ਆਦਿ ਵੀ ਹੁੰਦੇ ਹਨ। ਜਿਨ੍ਹਾਂ ਨੂੰ ਇਹ ਅਵਾਰਾ ਪਸ਼ੂ ਖਾਂਦੇ ਹਨ ਜਿਸ ਨਾਲ ਪਸ਼ੂ ਬਿਮਾਰ ਹੋ ਜਾਂਦੇ ਹਨ। ਇਹ ਲਿਫਾਫੇ ਹਵਾ ਨਾਲ ਉੱਡਦੇ ਹਨ ਅਤੇ ਰਿਸ਼ਤੇ ਵਿੱਚ ਆਉਣ ਜਾਣ ਵਾਲਿਆਂ ਮਸੀਬਤ ਦਾ ਕਾਰਨ ਬਣਦੇ ਹਨ। ਇਹ ਪਸ਼ੂ ਆਪਸ ਵਿੱਚ ਭਿੜਦੇ ਰਹਿੰਦੇ ਹਨ,
ਜ਼ਿਕਰਯੋਗ ਹੈ ਕਿ ਇੱਥੇ ਨਜ਼ਦੀਕ ਹੀ ਬੱਚਿਆਂ ਦੇ ਸਕੂਲ ਹੈ ਬੱਚੇ ਰੋਜ਼ਾਨਾ ਇਥੋਂ ਗੁਜ਼ਰਦੇ ਹਨ ਅਤੇ ਇਨ੍ਹਾਂ ਅਵਾਰਾ ਪਸ਼ੂਆਂ ਦੀ ਚਪੇਟ ਵਿੱਚ ਆ ਜਾਣ ਦਾ ਖ਼ਤਰਾ ਹੈ।
ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਸੁਲਤਾਨਪੁਰ ਲੋਧੀ ਅਤੇ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇੱਥੇ ਹੀ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ ਅਤੇ ਜਿਸ ਕਾਰਨ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਇਹਨਾਂ ਦਾ ਕੋਈ ਹੱਲ ਕੱਢਿਆ ਜਾਵੇ।ਸ਼ਹਿਰ ਵਾਸੀਆਂ ਮੁਕਤਾਬਕ ਰਾਤ ਸਮੇਂ ਕੂੜੇ ਦੇ ਢੇਰ ਲਾ ਜਾਂਦੇ ਹਨ ਅਤੇ ਆਵਾਰਾ ਪਸ਼ੂ ਇਨ੍ਹਾਂ ਕੂੜੇ ਦੇ ਢੇਰਾਂ ਵਿੱਚ ਮੂੰਹ ਮਾਰਦੇ ਰਹਿੰਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਕੂੜੇ ਦੇ ਢੇਰਾਂ ਨੂੰ ਚੁਕਵਾਇਆ ਜਾਵੇ ਅਤੇ ਅਵਾਰਾ ਪਸ਼ੂਆਂ ਤੋਂ ਨਿਜਾਤ ਦਿਵਾਈ ਜਾਵੇ।
ਸ਼ਹਿਰ ਅਤੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਥਾਂ ਤੇ ਜੋ ਬਾਥਰੂਮ ਬਣਾਏ ਗਏ ਹਨ । ਉਹ ਹਮੇਸ਼ਾ ਲਈ ਬੰਦ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਜਦੋਂ ਤੋਂ 550 ਸਾਲਾ ਪ੍ਰਕਾਸ਼ ਉਤਸਵ ਮਨਾਇਆ ਗਿਆ ਉਸ ਤੋਂ ਬਾਅਦ ਹੀ ਜ਼ਿੰਦੇ ਮਾਰੇਂ ਹੋਏ ਹਨ ਅਤੇ ਸੁਲਤਾਨਪੁਰ ਲੋਧੀ ਵਿਖੇ ਦਰਸ਼ਨ ਕਰਨ ਆ ਰਹੀਆਂ ਸੰਗਤਾਂ ਨੂੰ ਬਹੁਤ ਪ੍ਰੇਸ਼ਾਨੀ ਰਹਿੰਦੀ ਹੈ।
ਇੱਥੇ ਇਹ ਵੀ ਦੱਸ ਦਿੱਤਾ ਜਾਵੇ ਕਿ ਹਲਕਾ ਸੁਲਤਾਨਪੁਰ ਲੋਧੀ ਵਿਖੇ ਦੋ ਗਾਊਸ਼ਾਲਾ ਹਨ ਇੱਕ ਜ਼ਿਲਾ ਪ੍ਰਸਾਸ਼ਨ ਵੱਲੋਂ ਪਿੰਡ ਕਮਾਲਪੁਰਾ ਮੋਠਾਂਵਾਲਾ ਵਿਖੇ ਬਣਾਈਂ ਗਈ ਹੈ। ਇਸ ਤੋਂ ਇਲਾਵਾ ਇੱਕ ਗਾਊਸ਼ਾਲਾ ਸੁਲਤਾਨਪੁਰ ਲੋਧੀ ਸ਼ਹਿਰ ਵਿੱਚ ਬਹੁਤ ਪੁਰਾਣੀ ਸਵੇ-ਸਵੇਵੀ ਸੰਸਥਾ ਵੱਲੋਂ ਚਲਾਈ ਜਾਂਦੀ ਹੈ। ਪਰ ਆਵਾਰਾ ਪਸ਼ੂਆਂ ਦੀ ਭਰਮਾਰ ਸ਼ਹਿਰ ਵਿੱਚ ਉਸੇ ਤਰ੍ਹਾਂ ਹੈ। ਲੱਗਦਾ ਇਹ ਹੈ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਇੱਕ ਚਿੱਟਾ ਹੱਥੀਂ ਸ਼ਾਬਤ ਹੋ ਰਹੀਆਂ ਹਨ।
ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਸ਼ਹਿਰ ਵਾਲੇ ਪਾਸੇ ਅਤੇ ਡਾਕਟਰਾਂ ਦੇ ਰਿਹਾਇਸ਼ੀ ਕਮਰਿਆਂ ਦੇ ਨੇੜੇ ਗੇਟ ਮੂਹਰੇ ਵੀ ਹਰ ਰੋਜ਼ ਗੰਦਗੀ ਦੇ ਢੇਰ ਲੱਗੇ ਹੁੰਦੇ ਹਨ। ਜੋ ਹਸਪਤਾਲ ਆਏ ਮਰੀਜ਼ਾਂ ਨੂੰ ਹੋਰ ਬੀਮਾਰੀ ਦਾ ਕਾਰਨ ਬਣਦੇ ਹਨ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਦਾ ਹੱਲ ਕੱਢਿਆ ਜਾਵੇ। ਇੱਥੇ ਇੱਕ ਗੱਲ ਦਾ ਪੱਕੀ ਹੈ ਕਿ ਪਵਿੱਤਰ ਅਤੇ ਸਮਾਰਟ ਸਿਟੀ ਵਾਲੇ ਦਾਅਵੇ ਫਿਕੇ ਪੈ ਰਹੇ ਹਨ।