2 ਕੁਇੰਟਲ 80 ਕਿਲੋ ਡੋਡਿਆਂ ਸਮੇਤ ਗ੍ਰਿਫਤਾਰ ਦੋਸ਼ੀ ਪਟਿਆਲਾ ਪੁਲਿਸ ਪਾਰਟੀ ਨਾਲ
ਦੀਦਾਰ ਗੁਰਨਾ
ਪਟਿਆਲਾ 5 ਮਾਰਚ : ਐਸ ਐਸ ਪੀ ਪਟਿਆਲਾ ਡਾ ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਪੰਜਾਬ ਲਿਆ ਕੇ ਵੇਚਣ ਵਾਲੇ 3 ਮੁਲਜ਼ਮਾਂ ਨੂੰ ਡੀ ਐਸ ਪੀ ਸੁਖਮਿੰਦਰ ਸਿੰਘ ਚੌਹਾਨ ਦੀ ਅਗਵਾਈ ਹੇਠ ਥਾਣਾ ਸਦਰ ਪਟਿਆਲਾ ਦੇ ਐਸ ਐਚ ਓ ਮਨਪ੍ਰੀਤ ਸਿੰਘ ਦਿਉਲ ਦੀ ਟੀਮ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਘਲੋੜੀ ਪੁਲ ਲਾਗੇ ਲਗਾਏ ਨਾਕੇ ਦੌਰਾਨ 2 ਕੁਇੰਟਲ 80 ਕਿਲੋ ਡੋਡਿਆਂ ਸਮੇਤ ਕਾਬੂ ਕੀਤਾ , ਦੋਸ਼ੀ ਗੁਰਜੀਤ ਸਿੰਘ , ਦਵਿੰਦਰ ਸਿੰਘ , ਅਮਰੀਕ ਸਿੰਘ ਵਾਸੀਆਨ ਫਤਹਿਗੜ੍ਹ ਸਾਹਿਬ ਲਗਭਗ 6 ਮਹੀਨੇ ਦੇ ਸਮੇਂ ਤੋਂ ਇਹ ਕੰਮ ਕਰ ਰਹੇ ਸਨ , ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ , ਪੁਲਿਸ ਨੂੰ ਇਸ ਕੇਸ ਵਿੱਚ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ