ਰਾਜਪੁਰਾ ਤੋਂ ਕੈਪਟਨ ਦੇ ਕਰੀਬੀ ਜਗਦੀਸ਼ ਕੁਮਾਰ ਜੱਗਾ ਭਾਜਪਾ ਵਿੱਚ ਸ਼ਾਮਲ
- ਗਜੇਂਦਰ ਸ਼ੇਖਾਵਤ ਨੇ ਆਪ ਕੀਤਾ ਜਗਦੀਸ਼ ਕੁਮਾਰ ਜੱਗਾ ਨੂੰ ਭਾਜਪਾ ਚ ਸ਼ਾਮਲ
- ਜਲਦ ਹੋ ਸਕਦਾ ਹੈ ਰਾਜਪੁਰਾ ਤੋਂ ਭਾਜਪਾ ਦੀ ਟਿਕਟ ਦਾ ਐਲਾਣ
ਕੁਲਵੰਤ ਸਿੰਘ ਬੱਬੂ
ਰਾਜਪੁਰਾ 26 ਜਨਵਰੀ 2022 - ਭਾਜਪਾ ਦੇ ਸੀਨੀਅਰ ਨੇਤਾ ਅਤੇ ਸੁਰਖੀਆਂ ਵਿੱਚ ਰਹੇ ਹਰਜੀਤ ਸਿੰਘ ਗਰੇਵਾਲ ਵੀ ਰਾਜਪੁਰਾ ਸੀਟ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ ।ਪਰ ਜਗਦੀਸ਼ ਕੁਮਾਰ ਜੱਗਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਿਛਲੇ ਮਹੀਨੇ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ ਹੋਏ ਸਨ। ਉਸ ਸਮੇਂ ਤੋਂ ਬਹੁਤ ਸਾਰੇ ਲੋਕ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ ਹੋਏ ਸਨ।
ਲੋਕ ਭਲਾਈ ਚੈਰੀਟੇਬਲ ਟਰੱਸਟ ਤਹਿਤ ਜੱਗੇ ਵੱਲੋਂ ਚਲਾਈਆਂ ਸੁਵਿਧਾ ਵੈਨਾਂ ਵੱਲੋਂ ਹਲਕਾ ਰਾਜਪੁਰਾ ਦੇ ਘਰ-ਘਰ ਪਹੁੰਚਾਈਆਂ ਗਈਆਂ ਸਰਕਾਰੀ ਤੇ ਗੈਰ-ਸਰਕਾਰੀ ਸੇਵਾਵਾਂ ਦਾ ਹਲਕਾ ਵਾਸੀਆਂ ਨੂੰ ਪੂਰਾ ਲਾਭ ਮਿਲਦਾ ਰਿਹਾ ਹੈ। ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਪੂਰੀ ਤਿਆਰੀ ਚੱਲ ਰਹੀ ਹੈ ਅਤੇ ਪੂਰੇ ਹਲਕੇ ਅੰਦਰ ਜਗਦੀਸ਼ ਕੁਮਾਰ ਜੱਗਾ ਦਾ ਬੋਲਬਾਲਾ ਹੈ। ਜਗਦੀਸ਼ ਕੁਮਾਰ ਜੱਗਾ ਨੇ 2017 ਦੀ ਵਿਧਾਨਸਭਾ ਚੋਣਾਂ ਅਜ਼ਾਦ ਤੌਰ ਤੇ ਲੜੀਆਂ ਸਨ।