ਪੜ੍ਹੋ ਦੇਸ਼ ਦੇ ਕਿਹੜੇ ਦਿੱਗਜ ਆਗੁ ਨੇ ਪਦਮ ਭੂਸ਼ਣ ਲੈਣ ਤੋਂ ਕੀਤੀ ਨਾਂਹ
ਚੰਡੀਗੜ੍ਹ, 26 ਜਨਵਰੀ, 2022: ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਾਦੇਬ ਭੱਟਾਚਾਰਿਆ ਨੇ ਪਦਮ ਭੂਸ਼ਣ ਐਵਾਰਡ ਲੈਣ ਤੋਂ ਨਾਂਹ ਕਰ ਦਿੱਤੀ ਹੈ। ਉਹਨਾਂ ਆਪਣੇ ਸੋਸ਼ਲ ਮੀਡੀਆ ’ਤੇ ਬੰਗਾਲੀ ਵਿਚ ਪਾਈ ਪੋਸਟ ਵਿਚ ਕਿਹਾ ਹੈ ਕਿ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ। ਜੇਕਰ ਮੈਨੂੰ ਪਦਮ ਭੂਸ਼ਣ ਐਵਾਰਡ ਦੇਣ ਦਾ ਫੈਸਲਾ ਕਿਸੇ ਨੇ ਕੀਤਾ ਹੈ ਤਾਂ ਮੈਂ ਇਹ ਠੁਕਰਾਉਂਦਾ ਹਾਂ।
ਉਧਰ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸਵੇਰੇ ਭੱਟਾਚਾਰਿਆ ਦੀ ਪਤਨੀ ਨਾਲ ਇਸ ਬਾਰੇ ਗੱਲਬਾਤ ਹੋਈ ਸੀ ਤੇ ਉਹਨਾਂ ਐਵਾਡਰ ਦੇਣ ਲਈ ਧੰਨਵਾਦ ਵੀ ਕੀਤਾ ਸੀ। ਪਰ ਭੱਟਾਚਾਰਿਆ ਨੇ ਐਵਾਰਡ ਲੈਣ ਤੋਂ ਨਾਂਹ ਕਰ ਦਿੱਤੀ ਹੈ।