ਅਸ਼ੋਕ ਵਰਮਾ
ਬਠਿੰਡਾ, 24 ਜਨਵਰੀ 2022: ਮਹਿਲਾ ਅਤੇ ਬਾਲ ਵਿਕਾਸ ਵਿਭਾਗ ਮੰਤਰਾਲਾ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀ ਨੈਚੁਰਲ ਕੇਅਰ ਚਾਈਲਡ ਲਾਈਨ ਟੀਮ 1098 ਬਠਿੰਡਾ ਨੇ ਅੱਜ ਬੇਅੰਤ ਨਗਰ ’ਚ ਬੱਚੀਆਂ ਨਾਲ ਕੌਮੀ ਬਾਲੜੀ ਦਿਵਸ ਮਨਾਇਆ। ਸੈਂਟਰ ਕੋਆਰਡੀਨੇਟਰ ਸੁਮਨਦੀਪ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਹਾਜਰ ਬੱਚੀਆਂ ਨੂੰ ਚਾੲਂਲਡ ਲਾਈਨ ਦੇ ਟੋਲ ਫਰੀ ਨੰਬਰ 1098 ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੌਮੀ ਬਾਲੜੀ ਦਿਵਸ ਮੁਲਕ ਭਰ ’ਚ ਹਰ ਸਾਲ 24 ਜਨਵਰੀ ਨੂੰ ਮਨਾਇਆ ਜਾਂਦਾ ਹੈ ਜਿਸ ਦਾ ਮੰਤਵ ਬੱਚੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ,ਸਿੱਖਿਆ ਦੇ ਮਹੱਤਵ, ਸਿਹਤ ਅਤੇ ਖੁਰਾਕ ਸਬੰਧੀ ਜਾਗਰੂਕਤਾ ’ਚ ਵਾਧਾ ਕਰਨਾ ਹੈ। ਇਸ ਮੌਕੇ ਟੀਮ ਨੇ ਬੱਚੀਆਂ ਨੂੰ ਆਪਣੀ ਸੁਰੱਖਿਆ ਕਰਨ ਸਬੰਧੀ ਕਈ ਤਰਾਂ ਦੀਆਂ ਗਤੀਵਿਧੀਆਂ ਕਰਵਾਈਆਂ। ਇਸ ਮੌਕੇ ਟੀਮ ਵੱਲੋਂ ਬੱਚੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗੲਂ। ਇਸ ਮੌਕੇ ਰੀਤੂ ਰਮਨਦੀਪ ਅਤੇ ਪਵਨ ਕੁਮਾਰ ਆਦਿ ਹਾਜ਼ਰ ਸਨ।