ਲੋਕਾਂ ਦੀ ਸੋਚ 'ਤੇ ਖਰਾ ਉਤਰੇਗੀ ਅਕਾਲੀ ਦਲ-ਬਸਪਾ : ਚਰਨਜੀਤ ਰੱਖੜਾ
- ਚਰਨਜੀਤ ਰੱਖੜਾ ਨੇ ਕੀਤਾ ਬਿੱਟੂ ਚੱਠਾ ਦੇ ਦਫ਼ਤਰ ਦਾ ਉਦਘਾਟਨ
ਜਗਤਾਰ ਸਿੰਘ
ਪਟਿਆਲਾ, 22 ਜਨਵਰੀ 2022 - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਚਰਨਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਲੋਕਾਂ ਦੀ ਸੋਚ 'ਤੇ ਅਕਾਲੀ ਦਲ-ਬਸਪਾ ਦੀ ਨੀਤੀਆਂ ਅਤੇ ਨੇਤਾ ਪੂਰੀ ਤਰ੍ਹਾਂ ਖਰਾ ਉਤਰਨਗੇ ਕਿਉਂਕਿ ਲੋਕ ਅਕਾਲੀ ਦਲ ਵੱਲੋਂ ਪਿਛਲੇ ਸਮੇਂ ਦੌਰਾਨ ਕਰਵਾਏ ਵਿਕਾਸ ਤੋਂ ਪੂਰੀ ਤਰ੍ਹਾਂ ਜਾਣੂ ਹਨ। ਸ. ਚਰਨਜੀਤ ਰੱਖੜਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਅਕਾਲੀ ਦਲ-ਬਸਪਾ ਦੇ ਪਟਿਆਲਾ ਦਿਹਾਤੀ ਦੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੇ ਭਾਦਸੋਂ ਰੋਡ 'ਤੇ ਸਥਿਤ ਦਫ਼ਤਰ ਦਾ ਉਦਘਾਟਨ ਕਰਨ ਦੌਰਾਨ ਕੀਤਾ।
ਇਸ ਮੌਕੇ ਚਰਨਜੀਤ ਸਿੰਘ ਰੱਖੜਾ ਨੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹਰ ਵਰਗ ਵੱਲੋਂ ਅਕਾਲੀ ਦਲ ਤੇ ਬਸਪਾ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਵਿੱਚ ਕਾਂਗਰਸ ਨੂੰ ਚੱਲਦਾ ਕੀਤਾ ਜਾ ਸਕੇ। ਇਸ ਲਈ ਅਕਾਲੀ ਦਲ ਲੋਕਾਂ ਦੀ ਉਮੀਦਵਾਂ 'ਤੇ ਪੂਰੀ ਤਰ੍ਹਾਂ ਖਰਾ ਉਤਰੇਗਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੱਡੀ ਜਿੱਤ ਦਰਜ ਕਰਕੇ ਵਾਪਸੀ ਕਰੇਗਾ। ਉਨ੍ਹਾਂ ਕਿਹਾ ਕਿ ਸੱਤਾ 'ਚ ਆਉਂਦਿਆਂ ਹੀ ਲੋਕਾਂ ਦੇ ਲਈ ਵਿਕਾਸ, ਸਿਹਤ, ਸਿੱਖਿਆ ਤੇ ਰੁਜ਼ਗਾਰ ਦੀ ਸਹੂਲਤਾਂ ਨੂੰ ਪ੍ਰਦਾਨ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਇੰਦਰ ਮੋਹਨ ਸਿੰਘ ਬਜਾਜ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ, ਮੀਤ ਪ੍ਰਧਾਨ ਰਜਿੰਦਰ ਸਿੰਘ ਵਿਰਕ , ਜਥੇਦਾਰ ਹਰਬੰਸ ਸਿੰਘ ਲੰਗ, ਸਾਬਕਾ ਮੇਅਰ ਅਮਰਿੰਦਰ ਬਜਾਜ, ,ਜੋਗਾ ਸਿੰਘ ਪਨੌਦੀਆ, ਜਥੇਦਾਰ ਹਰਿੰਦਰ ਸਿੰਘ ਹਰਦਾਸਪੁਰ, ਮਾਲਵਿੰਦਰ ਸਿੰਘ ਮਾਲੀ, ਹਰਿੰਦਰ ਸਿੰਘ ਬੱਬੂ, ਸਵੰਤ ਸਿੰਘ ਟਿਵਾਣਾ, ਗੁਰਸ਼ਰਨ ਕੌਰ ਕੋਹਲੀ, ਹਰਭਜਨ ਕੌਰ, ਲਵਜੋਤ ਸਿੰਘ, ਹੁਸਨ ਕੁਮਾਰ ਸੋਨੂੰ, ਸੁੱਖਾ ਝਿਲ, ਜਗਰੂਪ ਚੀਮਾ, ਗੁਰਪ੍ਰੀਤ ਚੀਮਾ, ਗੁਰਬਚਨ ਸਿੰਘ, ਗੋਲਡੀ ਘੀਰ, ਮਨਜੀਤ ਸਿੰਘ ਭੰਗੂ, ਅਜੈਬ ਸਿੰਘ ਆਦਿ ਮੌਜੂਦ ਸਨ।