ਵਿਰੋਧੀ ਦਲਾਂ ਦੇ ਸਾਰੇ ਇਮਾਨਦਾਰ ਵਰਕਰ ਕਾਂਗਰਸ ਨਾਲ ਜੁੜਨਾ ਮੇਰੀ ਖੁਸ਼ਕਿਸਮਤੀ - ਵਿਧਇਕ ਜਲਾਲਪੁਰ
- ਵਿਧਾਇਕ ਜਲਾਲਪੁਰ ਨੇ ਰਾਜਪੁਰਾ ਨੇੜੇ ਖੋਲ੍ਹਿਆ ਚੋਣ ਦਫ਼ਤਰ
ਜਗਤਾਰ ਸਿੰਘ
ਰਾਜਪੁਰਾ, 22 ਜਨਵਰੀ 2022: ਅੱਜ ਸਥਾਨਕ ਲਿਬਰਟੀ ਚੋਂਕ ਨੇੜੇ ਹਲਕਾ ਘਨੌਰ ਦੇ ਮੋਜੂਦਾ ਵਿਧਾਇਕ ਅਤੇ ਕਾਂਗਰਸ ਦੇ ਉਮੀਦਵਾਰ ਮਦਨ ਲਾਲ ਜਲਾਲਪੁਰ ਨੇ ਸ਼ੰਭੂ ਬਲਾਕ ਅਧੀਨ ਆਉਂਦੇ ਪਿੰਡਾਂ ਦੇ ਵੋਟਰਾਂ ਲਈ ਚੋਣ ਦਫ਼ਤਰ ਖੋਲ੍ਹਿਆ।ਇਸ ਮੋਕੇ ਵਾਹਿਗੁਰੂ ਦਾ ਆਸਰਾ ਲੈਂਦਿਆਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੁਆਏ ਗਏ।ਇਸ ਮੋਕੇ ਉਹਨਾਂ ਗਲਬਾਤ ਕਰਦਿਆਂ ਕਿਹਾ ਕਿ ਸੱਤਾਧਾਰੀ ਧਿਰ ਵਿਚ ਹੁੰਦੇ ਹੋਏ ਵੀ ਉਹਨਾਂ ਨੇ ਬਿਨਾਂ ਕਿਸੇ ਭੇਦਭਾਵ ਦੇ ਵਿਰੋਧੀ ਪਾਰਟੀ ਦੇ ਵਰਕਰਾਂ ਨਾਲ ਧੱਕਾ ਕੀਤਾ ਅਤੇ ਹਰ ਇਲਾਕੇ `ਚ ਵਿਕਾਸ ਕਾਰਜ ਕਰਵਾਏ।ਜਿਸ ਦੇ ਨਤੀਜੇ ਵੱਜੋਂ ਅੱਜ ਘਨੌਰ ਵਿਚ ਸ੍ਰੋਮਣੀ ਅਕਾਲੀ ਅਤੇ ਆਮ ਆਦਮੀ ਪਾਰਟੀ ਲਈ ਇਮਾਨਦਾਰੀ ਨਾਲ ਕੰਮ ਕਰ ਰਹੇ ਲਗਭਗ ਸਾਰੇ ਆਗੂ ਤੇ ਵਰਕਰ ਮੇਰੇ ਨਾਲ ਜੁੜ ਗਏ ਹਨ।
ਇਸ ਲਈ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ, ਜਿਨ੍ਹਾਂ ਨੇ ਅਜਿਹੇ ਇਮਾਨਦਾਰ ਆਗੂ ਤੇ ਵਰਕਰ ਮੇਰੀ ਝੋਲੀ ਪਾਏ ਹਨ।ਇਸ ਦੋਰਾਨ ਬਿਜਲੀ ਨਿਗਮ ਦੇ ਪ੍ਰਬੰਧਕੀ ਡਾਇਰੈਕਟਰ ਗਗਨਦੀਪ ਸਿੰਘ ਜਲਾਲਪੁਰ ਵਲੋਂ ਸਮਾਗਮ ਵਿਚ ਪੁੱਜੇ ਸਾਥੀ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੋਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਉਂਟਸਰ, ਚੇਅਰਮੈਨ ਅੱਛਰ ਸਿੰਘ, ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ, ਸੁਖਪਾਲ ਸਿੰਘ ਪਾਲਾ, ਸਰਪੰਚ ਐਨ.ਪੀ. ਪੱਬਰੀ, ਗੁਰਵਿੰਦਰ ਸਿੰਘ ਚਮਾਰੂ, ਨਾਗਰ ਸਿੰਘ ਸੂਹਰੋਂ, ਸਰਪੰਚ ਹਰਸੰਗਤ ਸਿੰਘ ਤਖਤੂਮਾਜਰਾ, ਯੁੂਥ ਪ੍ਰਧਾਨ ਇੰਦਰਜੀਤ ਸਿੰਘ ਗਿਫ਼ਟੀ, ਕੌਂਸਲਰ ਜਗਨੰਦਨ ਗੁਪਤਾ, ਸਰਪੰਚ ਅਮਰੀਕ ਸਿੰਘ ਖਾਨਪੁਰ, ਸਰਪੰਚ ਪਰਮਜੀਤ ਸਿੰਘ ਸੈਦਖੇੜੀ ਸਮੇਤ ਹੋਰ ਵੀ ਹਾਜਰ ਸਨ।